ਪੱਟੀ, 5 ਫਰਵਰੀ (ਅਵਤਾਰ ਸਿੰਘ ਢਿੱਲੋਂ)- ਬੀਤੀ ਵੋਟਾਂ ਵਾਲੀ ਦੇਰ ਰਾਤ 10:30 ਵਜ਼ੇ ਕਰੀਬ ਪੁਰਾਣੀ ਰਜਿੰਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਘਰ ਜਾ ਰਹੇੇ ਇਕ ਵਿਅਕਤੀ ਨੂੰ ਅਗਵਾ ਕਰਕੇ ਘਰ ਅੰਦਰ ਲਿਜ਼ਾ ਕੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜਖਮੀ ਕਰ ਦਿੱਤਾ।ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਥੋਮਸ ਪੁੱਤਰ ਸਲਵਿੰਦਰ ਸਿੰਘ ਵਾਸੀ ਵਾਰਡ ਨੰ: 5, ਫੌਜ਼ੀ ਕਲੋਨੀ ਪੱਟੀ ਨੇ ਦੱਸਿਆ ਕਿ ਪੁਰਾਣੀ ਰਜਿੰਸ਼ ਨੂੰ ਲੈ ਕੇ ਯੂਸ਼ਫ ਕੁਮਾਰ ਪੁੱਤਰ ਤਰਲੋਕ ਚੰਦ, ਅਸ਼ਵਨੀ ਕੁਮਾਰ ਪੁੱਤਰ ਯੂਸ਼ਫ ਕੁਮਾਰ, ਬਿੱਟੂ ਪੁੱਤਰ ਤਰਲੋਕ ਚੰਦ ਵਾਸੀ ਤੇ ਹੋਰਨਾਂ ਵੱਲੋਂ ਮੈਂਨੂੰ ਘਰ ਜਾਂਦੇ ਸਮੇਂ ਅਗਵਾ ਕਰ ਲਿਆ ਤੇ ਆਪਣੇ ਘਰ ਲਿਜ਼ਾ ਕੇ ਦਾਤਰ, ਬੇਸਬਾਲ ਨਾਲ ਮੇਰੇ ਉਪਰ ਹਮਲਾ ਕਰ ਦਿੱਤਾ।ਜਿਸ ਦੌਰਾਨ ਮੇਰਾ ਨੱਕ ਵੱਢ ਦਿੱਤਾ ਤੇ ਸਿਰ ਉਪਰ ਗੰਭੀਰ ਸੱਟਾਂ ਲੱਗੀਆਂ।ਦੋਸ਼ੀਆਂ ਵੱਲੋਂ ਮੈਨੂੰ ਸੱਟਾਂ ਲਾਉਣ ਉਪਰੰਤ ਮੌਕੇ ਤੋ ਫਰਾਰ ਹੋ ਗਏ।ਪਰਿਵਾਰਕ ਮੈਂਬਰਾਂ ਵੱਲੋਂ ਮੈਨੂੰ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਗਿਆ।ਘਟਨਾ ਦੀ ਸੂਚਨਾ ਪੱਟੀ ਸਿਟੀ ਪੁਲਿਸ ਨੂੰ ਦਿੱਤੀ ਗਈ।ਥਾਣਾ ਮੁੱਖੀ ਭਾਰਤ ਭੂਸ਼ਣ ਨੇ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਮੁਕਦਮਾ ਨੰ: 14 ਧਾਰਾ: 323, 324, 34 ਤਹਿਤ ਦਰਜ਼ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।
ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀ ਏ ਐਸ ਆਈ ਜਸਬੀਰ ਸਿੰਘ ਨੇ ਕਿਹਾ ਕਿ ਜਾਂਚ ਚਲ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਯੂਸ਼ਫ ਕੁਮਾਰ, ਅਸ਼ਵਨੀ ਕੁਮਾਰ, ਬਿੱਟੂ, ਤਰਲੋਕ ਚੰਦ ਨੂੰ ਕਾਬੂ ਕਰ ਲਿਆ ਜਾਵੇਗਾ।
ਜਿਕਰਯੋਗ ਹੈ ਕਿ ਗੰਭੀਰ ਜਖਮੀ ਵਿਅਕਤੀ ਥੋਮਸ ਨੂੰ ਸੱਟਾਂ ਜ਼ਿਆਦਾ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਬੁੱਧ ਸਿੰਘ, ਹਰਨਾਮ ਸਿੰਘ, ਸਲਵਿੰਦਰ ਸਿੰਘ, ਸਤਨਾਮ ਸਿੰਘ, ਪਰਮਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ, ਨਿਰਮਲ ਸਿੰਘ, ਜੋਗਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਕਾਬੂ ਕੀਤਾ ਜਾਵੇ ਅਤੇ ਘਟਨਾ ਜਾਂਚ ਕਰਨ ਉਪਰੰਤ ਸਖਤ ਸਜ਼ਾ ਦਿੱਤੀ ਜਾਵੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media