Monday, June 16, 2025
Breaking News

ਬੀ.ਐਸ.ਐਫ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਮੋਬਾਇਲ ਟਾਈਲਟ, ਆਰ.ਓ ਸਿਸਟਮ ਤੇ ਕੂਲਰਾਂ ਦਾ ਸ਼ੁਭਅਰੰਭ

PPN0502201715ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਸੰਧੂ)- ਬਾਰਡਰ ਸਿਕਿਊਰਟੀ ਫੋਰਸ ਦੇ ਵੱਲੋਂ ਸਰਹੱਦੀ ਇਲਾਕਾ ਨਿਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਵਲ ਸਹੂੁਲਤਾਂ ਦੇ ਚੱਲਦਿਆਂ ਸ਼ੁਰੂ ਕੀਤੇ ਗਏ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਬੀ.ਐਸ.ਐਫ-17 ਬਟਾਲੀਅਨ ਰਾਮ ਤੀਰਥ ਵੱਲੋਂ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ `ਤੇ ਸਥਿਤ ਬੀ.ਓ.ਪੀ ਵੱਧਵਾ ਵਿਖੇ ਸਵੱਛ ਭਾਰਤ ਮੁਹਿੰਮ ਨਾਲ ਸਬੰਧਤ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ ਤੇ ਸਰਹੱਦੀ ਇਲਾਕਾ ਨਿਵਾਸੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ।ਬੀ.ਐਸ.ਐਫ ਸੈਕਟਰ ਹੈਡਕੁਆਟਰ ਅੰਮ੍ਰਿਤਸਰ ਦੇ ਡੀ.ਆਈ.ਜੀ ਜੇ.ਐਸ.ਓੁਬਰਾਏ ਵੀ.ਐਸ.ਐਮ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਕਮਾਂਡੈਂਟ ਆਰ.ਸੀ ਸ਼ਰਮਾ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਆਖਦਿਆਂ ਕੰਡਿਆਲੀਆਂ ਤਾਰਾਂ ਤੋਂ ਪਾਰਲੀ ਜ਼ਮੀਨ ਦੇ ਮਾਲਕ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ।
ਡੀ.ਆਈ.ਜੀ ਜ਼ੇ.ਐਸ ਓੁਬਰਾਏ ਨੇ ਬੀ.ਓ.ਪੀ ਬੁਰਜ, ਬੀ.ਓ.ਪੀ ਫਤਿਹਪਰ, ਬੀ.ਓ.ਪੀ ਵੱਧਵਾ ਦੀ ਜੀਰੋ ਲਾਈਨ ਨੇੜਲੀ ਜ਼ਮੀਨ ਤੇ ਵਾਹੀ ਜੋਤੀ ਕਰਨ ਜਾਣ ਵਾਲੀਆਂ ਮਹਿਲਾਵਾਂ, ਕਿਸਾਨਾਂ ਤੇ ਮਜ਼ਦੂਰਾਂ ਦੇ ਲਈ ਕੰਡਿਆਲੀ ਤਾਰ ਗੇਟ ਨਜਦੀਕ ਲਗਾਏ ਮੋਬਾਇਲ ਟਾਇਲਟ, ਆਰ.ਓ ਸਿਸਟਮ ਅਤੇ ਕੂਲਰ ਆਦਿ ਦਾ ਸ਼ੁੱਭਅਰੰਭ ਕਰਦਿਆਂ ਕਿਹਾ ਕਿ ਬੀ.ਐਸ.ਐਫ ਸਰਹੱਦੀ ਇਲਾਕਾ ਨਿਵਾਸੀਆਂ ਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦੇਵੇਗੀ। ਜਿਸ ਦੇ ਲਈ ਸਹਿਯੋਗ ਦੇਣਾ ਤੇ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੰਡਿਆਲੀਆਂ ਤਾਰਾਂ ਤੋਂ ਪਾਰਲੀ ਜ਼ਮੀਨ ਨਾਲ ਸਬੰਧਤ ਹਰੇਕ ਵਰਗ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਹੁਣ ਹਰੇਕ ਦਾਖਲਾ ਦੁਆਰ `ਤੇ ਉਪਰੋਕਤ ਸਹੂਲਤਾਂ ਮੁਹੱਈਆ ਕਰ ਦਿੱਤੀਆਂ ਗਈਆਂ ਹਨ।
ਇਸ ਸਮੇਂ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤੀਯੋਗਤਾਵਾਂ ਦੇ ਦੌਰਾਨ ਸਕਿੱਟ ਮੁਕਾਬਲੇ ਵਿੱਚ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਵਾਲਾ, ਸਮੂੰਹ ਗਾਣ ਪ੍ਰਤੀਯੋਗਤਾ ਵਿੱਚ ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ, ਕੋਰਿਓੁਗ੍ਰਾਫੀ ਵਿੱਚ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ, ਪੋਸਟਰ ਮੇਕਿੰਗ ਪ੍ਰਤੀਯੋਗਤਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ, ਭਾਸ਼ਨ ਪ੍ਰਤੀਯੋਗਤਾ ਵਿੱਚ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟਸ ਪੰਧੇਰ ਦੀਆਂ ਟੀਮਾਂ ਮੋਹਰੀ ਰਹੀਆਂ ਜਿਨ੍ਹਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਨਵਾਜ਼ਿਆ ਗਿਆ। ਇਸ ਮੌਕੇ ਪੀ.ਏ ਟੂ ਏ.ਸੀ ਰੁਪਿੰਦਰ ਭਾਰਦਵਾਜ, ਡਿਪਟੀ ਕਮਾਂਡੈਂਟ ਪਰਮਜੀਤ ਸਿੰਘ, ਇੰਚਾਰਜ ਗੁਲਸ਼ਨ ਕੌਰ, ਮੈਡਮ ਬਲਵਿੰਦਰ ਕੌਰ, ਮੈਡਮ ਕੁਲਵੰਤ ਕੌਰ, ਮੈਡਮ ਪਰਮਿੰਦਰ ਕੌਰ ਪਰੀ, ਸਰਪੰਚ ਮੰਗਲ ਸਿੰਘ, ਸਰਪੰਚ ਸੁਖਦੇਵ ਸਿੰਘ, ਸਰਪੰਚ ਬਲਦੇਵ ਸਿੰਘ, ਸਰਪੰਚ ਤਸਬੀਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply