ਪਠਾਨਕੋਟ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ ਵਿਖੇ ਸਤਵਾਂ ਕਿਸਾਨ ਬਾਜ਼ਾਰ ਲਗਾਇਆ ਗਿਆ, ਜਿਸ ਵਿੱਚ ਸੁਧੀਰ ਗੁਪਤਾ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਡੈਮ ਸ਼ਾਹਪੁਰ ਕੰਡੀ ਮੁੱਖ ਮਹਿਮਾਨ ਦੇ ਤੌਰ ਤੇ ਸਾਮਲ ਹੋਏ।ਕਿਸਾਨ ਬਾਜ਼ਾਰ ਵਿੱਚ ਬਲਵਿੰਦਰ ਸਿੰਘ ਸੁਖਾਲਗੜ, ਦਵਿੰਦਰ ਸਿੰਘ ਫੂਲਪਿਆਰਾ, ਮਿੱਤ ਸਿੰਘ ਜਾਖਿਆਂਲਾਹੜੀ, ਰੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਕਟਾਰੂਚੱਕ ਸਮੇਤ 10 ਕਿਸਾਨਾਂ ਵੱਲੋਂ ਸਟਾਲ ਲਗਾ ਕੇ ਸਬਜੀਆਂ, ਦੇਸੀ ਮੱਕੀ, ਗੁੜ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਸਸਤੇ ਭਾਅ ਤੇ ਵੇਚੇ ਗਏ।ਕਿਸਾਨ ਬਾਜ਼ਾਰ ਦਾ ਮੁੱਖ ਮਕਸਦ ਕਿਸਾਨਾਂ ਨੂੰ ਪੈਦਾਵਾਰ ਦੇ ਨਾਲ ਨਾਲ ਖੁਦ ਮੰਡੀਕਰਨ ਕਰਨ ਲਈ ਉਤਸ਼ਾਹਿਤ ਕਰਨਾ ਹੈ।ਬਰਸਾਤ ਹੋਣ ਦੇ ਬਾਵਜੂਦ ਕਿਸਾਨਾਂ ਅਤੇ ਖਪਤਕਾਰਾਂ ਨੇ ਭਾਰੀ ਉਤਸ਼ਾਹ ਦਿਖਾਇਆ।
ਗੱਲਬਾਤ ਕਰਦਿਆਂ ਸੁਧੀਰ ਗੁਪਤਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਬਾਜ਼ਾਰ ਦੀ ਸ਼ੁਰੂਆਤ ਕਰਕੇ ਕਿਸਾਨਾਂ ਨੂੰ ਆਰਥਿਕ ਤੌਰ `ਤੇ ਮਜ਼ਬੂਤ ਕਰਨ ਲਈ ਚੁੱਕਿਆ ਕਦਮ ਜ਼ਿਲਾ ਪਠਾਨਕੋਟ ਦੀ ਕੇਤੀ ਦੇ ਵਿਕਾਸ ਵਿੱਚ ਮੀਲ ਪੱਥਰ ਸਾਗਿਤ ਹੋਵੇਗਾ।ਉਨਾਂ ਕਿਹਾ ਕਿ ਜ਼ਿਲੇ ਦੇ ਨਿੱਜੀ ਅਤੇ ਸਰਕਾਰੀ ਵਿੱਦਿਅਕ ਅਦਾਰਿਆ ਦੇ ਹੋਸਟਲਾਂ ਦੇ ਪ੍ਰਬੰਧਕਾਂ ਨਾਲ ਕਿਸਾਨਾਂ ਦਾ ਸਿੱਧਾ ਸੰਪਰਕ ਕਰਵਾ ਕੇ ਖੇਤੀ ਜਿੰਨਸਾਂ ਦੇ ਸਿੱਧੇ ਮੰਡੀਕਰਨ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਭਵਿੱਖ ਦੀ ਖੇਤੀ ਵਿੱਚ ਉਹੀ ਕਿਸਾਨ ਖਾਸ ਕਰਕੇ ਛੋਟਾ ਕਿਸਾਨ,ਖੇਤੀਬਾੜੀ ਦੇ ਕਿੱਤੇ ਵਿੱਚ ਸਫਲ ਹੋ ਸਕਦਾ,ਜੋ ਪੈਦਾ ਕੀਤੀਆਂ ਖੇਤੀ ਵਸਤਾਂ ਦਾ ਖੁਦ ਮੰਡੀਕਰਨ ਕਰੇਗਾ।ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਫਸਲੀ ਵਿਭਿੰਨਤਾ ਸਕੀਮ ਨੂੰ ਵੀ ਹੁਲਾਰਾ ਮਿਲੇਗਾ।ਉੁਨਾਂ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨ, ਕਿਸਾਨ ਬਾਜ਼ਾਰ ਵਿੱਚ ਆਪਣੀ ਖੇਤੀ ਉਪਜ ਸਿੱਧਿਆਂ ਖਪਤਕਾਰਾਂ ਨੂੰ ਵੇਚ ਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਖਪਤਕਾਰਾਂ ਨੂੰ ਤਾਜ਼ੀ ਅਤੇ ਮਿਆਰੀ ਖੇਤੀ ਉਪਜ ਮਿਲਣ ਨਾਲ ਖਪਤਕਾਰਾਂ ਦੀ ਸਿਹਤ ਤੇ ਵੀ ਚੰਗਾ ਅਸਰ ਪਵੇਗਾ।ਉਨਾਂ ਦੱਸਿਆ ਕਿ ਕਿਸਾਨ ਬਾਜ਼ਾਰ ਹਰ ਹਫਤੇ ਐਤਵਾਰ ਨੂੰ ਦੁਪਹਿਰ 12.30 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਸ਼ਾਮਿਲ ਹੁੰਦੇ ਕਿਸਾਨਾਂ ਨੂੰ ਮੰਡੀਕਰਨ ਬਾਰੇ ਜਾਣਕਾਰੀ ਦੇਣ ਲਈ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਮੰਡੀਕਰਨ ਦੇ ਸਿਧਾਂਤਾਂ ਬਾਰੇ ਪੂਰੀ ਤਰਾਂ ਗਿਆਨ ਹੋ ਸਕੇ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …