Saturday, July 25, 2026

ਮੈਕਸ ਹਸਪਤਾਲ ਦੇ ਸਟਾਫ਼ ਵਲੋਂ ਧਾਰਮਿਕ ਸਥਾਨ `ਚ ਲਾਇਆ ਮੈਡੀਕਲ ਕੈਂਪ

ਬਠਿੰਡਾ, 6 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵੱਲੋਂ ਜੀਐਮ ਆਪਰੇਸ਼ਨਸ ਸੁਨੀਲ ਮੇਹਤਾ ਦੀ ਅਗੁਵਾਈ ਵਿੱਚ ਧਾਰਮਿਕ ਅਸਥਾਨ ਵਿੱਚ ਜਰਨਲ ਮੈਡੀਕਲ ਚੈਕ ਕੈਂਪ ਦਾ ਆਯੋਜਨ ਕੀਤਾ ਗਿਆ।PPN0602201705

ਮੈਕਸ ਹਸਪਤਾਲ ਦੇ ਐਮਬੀਬੀਐਸ ਡਾ. ਮਲਕੀਤ ਸਿੰਘ  ਗਿੱਲ ਅਤੇ ਡਾ. ਪੂਜਾ ਨੇ ਆਪਣੇ ਸਟਾਫ ਸਹਿਤ ਕੈਂਪ ਦੌਰਾਨ ਲੋਕਾਂ ਦਾ ਜਰਨਲ ਚੈਕਅੱਪ ਕੀਤਾ।ਕੈਂਪ ਦੌਰਾਨ ਡਾਕਟਰਾਂ ਨੇ ਬਲੱਡਸ਼ੂਗਰ ਲੇਵਲ, ਹਾਈਟ, ਵੇਟ, ਬੀ.ਐਮ.ਆਈ. ਅਤੇ ਦੰਦਾਂ ਦੀ ਜਾਂਚ ਕੀਤੀ ਗਈ।ਡਾ. ਮਲਕੀਤ ਸਿੰਘ ਗਿੱਲ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਆਪਣੀ ਮੈਡੀਕਲ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂਕਿ ਕਿਸੇ ਵੀ ਪ੍ਰਕਾਰ ਦੀ ਹੋਣ ਵਾਲੀ ਬਿਮਾਰੀ ਨੂੰ ਸ਼ੁਰੂਆਤ ਵਿੱਚ ਹੀ ਫੜਿਆ ਜਾ ਸਕੇ।ਉਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਮਨਾਏ ਜਾ ਰਹੇ ਕੈਂਸਰ ਵੀਕ ਦੇ ਬਾਰੇ ਵਿੱਚ ਵੀ ਜਾਗਰੂਕ ਕੀਤਾ ਅਤੇ ਕਿਹਾ ਕਿ ਮਰੀਜਾਂ ਨੂੰ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਗੱਠ ਨੂੰ ਇਗਨੋਰ ਨਹੀ ਕਰਨਾ ਚਾਹੀਦਾ ਹੈ, ਹਾਲਾਂਕਿ ਉਕਤ ਗੱਠ ਵਿੱਚ ਜਖ਼ਮ ਰਹਿਣ ਤੋਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਮਿਲ ਜਾਂਦਾ ਹੈ। ਜਾਂਚ ਨਾਂ ਹੋਣ ਨਾਲ ਬਿਮਾਰੀਆਂ ਆਪਣਾ ਪਹਿਲਾ ਪੜਾਅ ਪੂਰਾ ਕਰ ਲੈਂਦੀਆਂ ਹਨ, ਜਦੋਂ ਉਕਤ ਬਿਮਾਰੀ ਦਾ ਪਤਾ ਲੱਗਦਾ ਹੈ, ਉਹ ਗੰਭੀਰ ਰੂਪ ਧਾਰਨ ਕਰ ਚੁੱਕੀ ਹੁੰਦੀ ਹੈ।ਕੈਂਪ ਦੇ ਅੰਤ ਵਿੱਚ ਸਾਂਈਂ ਸੇਵਾ ਕਮੇਟੀ ਦੇ ਪ੍ਰਧਾਨ ਨਾਹਰ ਸਿੰਘ ਮਾਨ ਨੇ ਕਿਹਾ ਕਿ ਲੋਕ ਆਪਣੇ ਕਾਰਜਾਂ ਵਿੱਚ ਇੰਨ੍ਹੇ ਜਿਆਦਾ ਵਿਅਸਤ ਹੋ ਚੁੱਕੇ ਹੈ ਕਿ ਉਹ ਆਪਣੇ ਆਪ ਲਈ ਸਮਾਂ ਨਹੀ ਕੱਢ ਪਾਓਂਦੇ ਹਨ, ਅਜਿਹੇ ਵਿੱਚ ਮੈਕਸ ਹਸਪਤਾਲ ਨੇ ਕੈਂਪ ਲਗਾਕੇ ਉਨ੍ਹਾਂ ਨੂੰ ਬੇਹੱਦ ਰਾਹਤ ਦਿੱਤੀ ਹੈ।ਕੈਂਪ ਮੈਕਸ ਹਸਪਤਾਲ ਦੇ ਮਾਰਕੇਟਿੰਗ ਹੈਡ ਨਿਤੀਸ਼ ਖੁਰਾਨਾ ਦੀ ਦੇਖਭਾਲ ਵਿੱਚ ਡਾ. ਆਸ਼ੂ ਸਿੰਗਲਾ ਦੇ ਸਹਿਯੋਗ ਨਾਲ ਸਫਲਤਾਪੂਰਵਕ ਸਪੰਨ ਹੋਇਆ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply