ਧੂਰੀ, 6 ਫਰਵਰੀ (ਪ੍ਰਵੀਨ ਗਰਗ)- ਧੂਰੀ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਹਰੀ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਧੂਰੀ ਦੇ ਲੋਕਾਂ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਕਾਰਨ ਉਹ ਧੂਰੀ ਦੇ ਵੋਟਰਾਂ ਦੇ ਸਦਾ ਰਿਣੀ ਰਹਣਗੇ।
ਉਹਨਾ ਆਪਣੇ ਸਮੂਹ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਾਭਾ ਦੇ ਨਾਲ ਨਾਲ ਧੁਰੀ ਹਲਕੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ।ਉਹਨਾਂ ਦੇ ਸਮਰਥਕਾਂ ਵਲੋਂ ਹਰੀ ਸਿੰਘ ਦੀ ਜਿੱਤ ਨੂੰ ਯਕੀਨੀ ਦੱਸਿਆ ਗਿਆ।ਇਸ ਮੌਕੇ ਤੇਜਿੰਦਰ ਸਿੰਘ ਨੰਨੜੇ, ਡਾ. ਰਾਜਵੀਰ ਲਸੋਈ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਾਜੀਵ ਕੌਸ਼ਲ, ਪ੍ਰੀਤਮ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ ਭਲਵਾਨ, ਰਣਜੀਤ ਸਿੰਘ ਰੰਧਾਵਾ, ਬੀਬੀ ਜਸਵਿੰਦਰ ਕੌਰ ਖਾਲਸਾ, ਜਸਦੇਵ ਸਿੰਘ ਜ਼ਸਾ, ਜਗਦੇਵ ਸਿੰਘ ਲੋਹਾਰਮਾਜਰਾ, ਦਰਸ਼ਨ ਸਿੰਘ ਲੋਟੇ, ਹਰਨੇਕ ਸਿੰਘ ਦਿਵਾਨਾ, ਭੂਪਿੰਦਰ ਪਾਲ ਮਿੱਠਾ, ਦਲਜੀਤ ਕੌਰ, ਮਨਪ੍ਰੀਤ ਸਿੰਘ ਕਾਲਾ ਕਾਝਲਾ,ਸਰਵਣ ਸਿੰਘ ਮਲੂਮਾਜਰਾ, ਅੰਜੂ ਸ਼ਰਮਾ, ਭਜਨ ਕੌਰ, ਜਥੇਦਾਰ ਜ਼ੋਗਾ ਸਿੰਘ ਘਨੌਰ, ਸੂਰਜਭਾਨ, ਅਵਤਾਰ ਸਿੰਘ ਕੰਧਾਰਗੜ੍ਹ ਅਤੇ ਜਰਨੈਲ ਸਿੰਘ ਧੀਮਾਨ ਆਦਿ ਹਾਜ਼ਰ ਸਨ।
Punjab Post Daily Online Newspaper & Print Media