Sunday, October 11, 2026

ਮਾਊਂਟ ਲਿਟਰਾ ਜੀ ਸਕੂਲ ਦਾ ਸਲਾਨਾ ਸਮਾਗਮ 10 ਨੂੰ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ- ਸੰਧੂ)- ਛੋਟੀ ਉਮਰੇ ਵਿੱਦਿਅਕ ਖੇਤਰ ਦੇ ਵਿੱਚ ਮਜ਼ਬੂਤ ਪਕੜ ਅਤੇ ਵਿਲੱਖਣ ਪਹਿਚਾਣ ਕਾਇਮ ਕਰ ਚੁੱਕੇ ਮਾਊਂਟ ਲਿਟਰਾ ਜੀ ਸਕੂਲ  ਲੋਹਾਰਕਾ ਰੋਡ ਦਾ ਸਲਾਨਾ ਸਮਾਗਮ 10 ਫਰਵਰੀ ਦਿਨ ਸ਼ੁਕਰਵਾਰ ਨੂੰ ਸ਼ਾਮ 5 ਤੋਂ 7 ਵਜੇ ਤੱਕ ਆਯੋਜਿਤ ਹੋਵੇਗਾ।Ajit Dhillon Manjit Dhillon

ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ ਅਜੀਤ ਢਿੱਲੋਂ ਤੇ ਡਾਇਰੈਕਟਰ ਮੈਡਮ ਮਨਜੋਤ ਢਿੱਲੋਂ  ਨੇ ਦੱਸਿਆ ਕਿ ਇਸ ਦੌਰਾਨ ਸਕੁੂਲ ਦੀਆਂ ਸਲਾਨਾ ਪ੍ਰਾਪਤੀਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਦਾ ਲੇਖਾ-ਜੋਖਾ ਵੀ ਕੀਤਾ ਜਾਵੇਗਾ।ਸਮਾਰੋਹ ਦੌਰਾਨ ਐਸ.ਟੀ.ਐਫ ਪੰਜਾਬ ਦੇ ਇੰਚਾਰਜ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਪੀ.ਐਸ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ।ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਰਜਕਾਰੀ ਰਜਿਸਟਰਾਰ ਤੇ ਡੀਨ ਸਟੂਡੈਂਟ ਵੈਲਫੇਅਰ ਪ੍ਰੋਫੈਸਰ ਡਾ. ਕੇ.ਐਸ ਕਾਹਲੋਂ ਸਮਾਰੋਹ ਦੀ ਪ੍ਰਧਾਨਗੀ ਕਰਨਗੇ।ਇਸ ਦੌਰਾਨ ਵਿੱਦਿਅਕ, ਧਾਰਮਿਕ ਤੇ ਖੇਡ ਖੇਤਰ ਵਿੱਚ ਅਹਿਮ ਮੱਲ੍ਹਾਂ ਮਾਰਨ ਵਾਲੇ ਵਿੱਦਿਆਰਥੀਆਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਪ੍ਰਿੰਸੀਪਲ ਅਲਪਨਾ ਕਸ਼ਯੱਪ, ਹੈਡਮਿਨਸਟ੍ਰੈਸ ਰੁਪਿੰਦਰ ਔਲਖ ਆਦਿ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply