Friday, February 27, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਭਗਤਾਂ ਵਾਲਾ ਵਿਖੇ ਗੁਰਦੁਆਰਾ ਸਾਹਿਬ ਤੇ ਆਡੀਟੋਰੀਅਮ ਰੱਖਿਆ ਦਾ ਨੀਂਹ ਪੱਥਰ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂ ਵਾਲਾ ਵਿਖੇ ਸਕੂਲ ਦੇ ਗੁਰਦੁਆਰਾ ਸਾਹਿਬ ਅਤੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਪ੍ਰੋਗਰਾਮ ਵਿੱਚ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਦੇ ਤੋਰ ਤੇ ਪੁੱਜੇ।ਅਜੀਤ ਸਿੰਘ ਬਸਰਾ, ਨਵਤੇਜ ਸਿੰਘ ਨਾਰੰਗ ਅਤੇ ਸੁਰਿੰਦਰ ਸਿੰਘ (ਰੁਮਾਲਿਆਂ ਵਾਲੇ) ਨੇ ਦੱਸਿਆ ਕਿ ਨਵੇਂ ਬਣਨ ਜਾ ਰਹੇ ਐਡੀਟੋਰੀਅਮ ਨੂੰ ਸਾਰੀਆਂ ਅਲਟਰਾ ਮਾਡਰਨ ਆਡੀਓ ਵੀਡੀਓ ਸਹੂਲਤਾਂ ਅਤੇ ਨਵੀਨ ਟੈਕਨੋਲੋਜੀ ਨਾਲ ਲੈਸ ਕੀਤਾ ਜਾਵੇਗਾ। PPN0702201705

ਛੇਤੀ ਹੀ ਖੂਬਸੂਰਤ ਸੁਖਆਸਨ ਸਾਹਿਬ ਅਤੇ ਨਿਸ਼ਾਨ ਸਾਹਿਬ ਨਾਲ ਸੱਜਿਆ ਗੁਰਦੁਆਰਾ ਸਾਹਿਬ ਸਕੂਲ ਵਿੱਚ ਨਿਵੇਕਲੀ ਖਿੱਚ ਦਾ ਕੇਂਦਰ ਰਹੇਗਾ।ਚਰਨਜੀਤ ਸਿੰਘ ਚੱਢਾ ਨੇ ਸਕੂਲ ਦੇ ਵਿਕਾਸ ਲਈ ਚੀਫ ਖਾਲਸਾ ਦੀਵਾਨ ਵੱਲੋਂ ਹਰ ਸੰਭਵ ਆਰਥਿਕ ਮਦਦ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਸਾਲ 2016 ਦੇ ਹੋਣਹਾਰ ਟੋਪਰ ਵਿਦਿਆਰਥੀਆਂ ਨੂੰ ਇਸ ਸਮੇਂ ਇਨਾਮ ਵੰਡੇ ਗਏ।ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿੱਚ  ਦੋ ਲਘੁ ਨਾਟਕ ਸਮੇਂ ਦੀ ਜੁਬਾਨ ਤੇ ਪੰਜਾਬ ਦੀ ਦਾਸਤਾਨ ਪੇਸ਼ ਕੀਤਾ ਗਿਆ।ਜਿਸ ਵਿੱਚ ਨਵੇਂ ਪੰਜਾਬ ਅਤੇ ਪੁਰਾਤਨ ਪੰਜਾਬ ਦੀ ਤੁਲਨਾਤਮਕ ਤਸਵੀਰ ਪੇਸ਼ ਕੀਤੀ ਗਈ।ਨੋਟਬੰਦੀ `ਤੇ ਵਿਅੰਗ ਕਰਦੇ ਹੋਏ ਦ੍ਰਿਸ਼ ਅਤੇ ਵਰਤਮਾਨ ਸਮੇਂ ਦੇ ਲੋਕਾਂ ਅਤੇ ਬੱਚਿਆਂ ਦੇ ਸੰਸਕਾਰਾਂ ਵਿੱਚ ਆ ਰਹੀ ਗਿਰਾਵਟ ਨੂੰ ਦੱਸਦੇ ਹੋਏ ਅਤੇ ਗਤਕੇ ਪ੍ਰਦਰਸ਼ਨੀ ਅਤੇ ਭੰਗੜੇ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿਤਾ।ਪ੍ਰਿੰਸੀਪਲ ਜਸਪਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਞਇਸ ਮੌਕੇ ਤੇ ਆਏ ਹੋਏ ਮੈਂਬਰਾਂ, ਸਥਾਨਕ ਪ੍ਰਧਾਨ ਨਿਰਮਲ ਸਿੰਘ,  ਸੰਤੋਖ ਸਿੰਘ ਸੇਠੀ,  ਜਸਵਿੰਦਰ ਸਿੰਘ ਐਡਵੋਕੇਟ, ਹਰਮਿੰਦਰ ਸਿੰਘ, ਇੰਨਜੀਨੀਅਰ ਨਵਦੀਪ ਸਿੰਘ,  ਅਜੀਤ ਸਿੰਘ ਬਸਰਾ, ਨਵਤੇਜ ਸਿੰਘ ਨਾਰੰਗ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਡਾ. ਧਰਮਵੀਰ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply