ਨਵੀਂ ਦਿੱਲੀ, 7 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ 10 ਉਮੀਦਵਾਰਾਂ ਦੀ ਦੂਜ਼ੀ ਸੂਚੀ ਜਾਰੀ ਕਰ ਦਿੱਤੀ।
ਇਸ ਸੂਚੀ ਵਿਚ ਕਨਾਟ ਪਲੈਸ ਵਾਰਡ ਤੋਂ ਮੌਜੂਦਾ ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਟੈਗੋਰ ਗਾਰਡਨ ਤੋਂ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਚੰਦਰ ਵਿਹਾਰ ਤੋਂ ਨਿਸ਼ਾਨ ਸਿੰਘ ਮਾਨ, ਗੁਰੂ ਹਰਿਕ੍ਰਿਸ਼ਨ ਨਗਰ ਤੋਂ ਸਤਨਾਮ ਸਿੰਘ, ਖਿਆਲਾ ਤੋਂ ਰਜਿੰਦਰ ਸਿੰਘ, ਤਿਲਕ ਵਿਹਾਰ ਤੋਂ ਆਤਮਾ ਸਿੰਘ ਲੁਬਾਣਾ, ਲਾਜਪਤ ਨਗਰ ਤੋਂ ਜਸਵੰਤ ਸਿੰਘ ਬਿੱਟੂ, ਪ੍ਰੀਤ ਵਿਹਾਰ ਤੋਂ ਭੁਪਿੰਦਰ ਸਿੰਘ ਭੁੱਲਰ, ਰਘੂਬੀਰ ਨਗਰ ਤੋਂ ਚੰਦਰਪਾਲ ਸਿੰਘ ਨਾਗੀ, ਰਵੀ ਨਗਰ ਤੋਂ ਗੁਰਮੀਤ ਸਿੰਘ ਅਤੇ ਕ੍ਰਿਸ਼ਨਾ ਪਾਰਕ ਤੋਂ ਜਗਦੀਪ ਸਿੰਘ ਕਾਹਲੋ ਦੇ ਨਾਂ ਸ਼ਾਮਿਲ ਹਨ। ਅਕਾਲੀ ਦਲ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਬਾਕੀ ਰਹਿ ਗਏ 10 ਉਮੀਦਵਾਰਾਂ ਦੇ ਨਾਂ ਦੀ ਤੀਜੀ ਸੂਚੀ ਕਲ ਜਾਰੀ ਕਰਨ ਦੀ ਵੀ ਜਾਣਕਾਰੀ ਦਿੱਤੀ।
Punjab Post Daily Online Newspaper & Print Media