Thursday, February 26, 2026

ਪੁਲਿਸ ਚੌਕੀ ਇੰਚਾਰਜ ਛੇਹਰਟਾ ਸਿਟੀ ਏ.ਐਸ.ਆਈ ਸਾਹਿਬ ਸਿੰਘ ਰਿਸ਼ਵਤ ਲੈਦਾ ਗ੍ਰਿਫਤਾਰ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਵਿਜੀਲੈਂਸ ਬਿਉਰੋ ਨੇ ਚੌਕੀ ਇੰਚਾਰਜ਼ ਦੇ ਸਾਹਿਬ ਸਿੰਘ ਚੌਕੀ ਛੇਹਰਟਾ ਸਿਟੀ ਅਮ੍ਰਿਤਸਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ।ਕਰਤਾਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ 1314 ਗੁਰੂ ਨਾਨਕ ਕਲੋਨੀ ਬੈਕ ਸਾਇਡ ਗੁਰਦੁਆਰਾ ਭਾਈ ਮਨੀ ਸਿੰਘ, ਤਰਨਤਾਰਨ ਪਾਸੋ ਬਲਜੀਤ ਸਿੰਘ ਪੁਤਰ ਅਵਤਾਰ ਸਿੰਘ ਨੇ 60000 ਰੁਪਏ ਲੈ ਕਰ ਆਪਣਾ ਮੋਟਰਸਾਇਕਲ ਸ਼ਿਕਾਇਤਕਰਤਾ ਨੂੰ ਵੇਚ ਦਿੱਤਾ ਸੀ, ਜੋ ਕਿ ਕੁੱਝ ਦਿਨ ਬਾਅਦ ਬਲਜੀਤ ਸਿੰਘ ਦਾ ਸਾਲਾ ਕੁਲਬੀਰ ਸਿੰਘ ਜੋ ਸ਼ਿਕਾਇਤਕਰਤਾ ਕਰਤਾਰ ਸਿੰਘ ਦਾ ਜਾਣਕਾਰ ਸੀ, ਮੋਟਰਸਾਇਕਲ ਕਿਧਰੇ ਜਾਣ ਦਾ ਬਹਾਨਾ ਬਣਾ ਕਰ ਲੈ ਗਿਆ ਅਤੇ ਵਾਪਸ ਨਹੀ ਕੀਤਾ।ਇਸ ਮਾਮਲੇ ਸਬੰਧੀ ਕਰਤਾਰ ਸਿੰਘ ਨੇ ਸ਼ਿਕਾਇਤ ਛੇਹਰਟਾ ਚੌਕੀ ਵਿਖੇ ਦਿੱਤੀ ਤਾਂ ਏ.ਐਸ.ਆਈ ਸਾਹਿਬ ਸਿੰਘ ਨੇ ਇਹ ਮਾਮਲੇ ਦਾ ਨਿਪਟਾਰਾ ਕੀਤੇ ਜਾਂਣ ਸਬੰਧੀ 30000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਜੋ 25000 ਰੁਪਏ ਲੈ ਕਰ ਮੋਟਰਸਾਇਕਲ ਵਾਪਸ ਕਰਵਾ ਕਰ ਮਾਮਲੇ ਦਾ ਨਿਪਟਾਰਾ ਕਰਨਾ ਮੰਨਿਆ।

               ਕਰਤਾਰ ਸਿੰਘ ਰਿਸ਼ਵਤ ਦੇ ਕਰ ਆਪਣਾ ਕੰਮ ਚੌਕੀ ਇੰਨਾਰਜ ਏ.ਐਸ.ਆਈ ਸਾਹਿਬ ਸਿੰਘ ਤੋਂ ਨਹੀ ਕਰਵਾਉਣਾ ਚਾਹੁੰਦਾ ਸੀ ਅਤੇ ਚੌਕੀ ਇੰਚਾਰਜ ਵਲੋ ਰਿਸ਼ਵਤ ਦੀ ਮੰਗ ਸਬੰਧੀ ਸੂਚਨਾ ਨਵਜੋਤ ਸਿੰਘ ਸੰਧੂ ਡੀ.ਐਸ.ਪੀ ਵਿਜੀਲੈਸ ਬਿਉਰੋ ਯੂਨਿਟ ਅੰਮ੍ਰਿਤਸਰ ਨੂੰ ਦਿੱਤੀ, ਜਿਹਨਾਂ ਕਰਤਾਰ ਸਿੰਘ ਦੇ ਬਿਆਨ `ਤੇ ਮੁੱਕਦਮਾ ਨੰ: 2 ਮਿਤੀ 7-2-2017 ਅ/ਧ 7, 13 (2) ਆਈ.ਪੀ.ਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ ਰੇਜ਼ ਅਮ੍ਰਿਤਸਰ ਦਰਜ਼ ਕਰਕੇ ਸਮੇਤ ਪੁਲਿਸ ਪਾਰਟੀ ਨਾਲ ਲੈ ਕਰ ਰੇਡ ਕੀਤਾ ਤਾਂ ਏ.ਐਸ.ਆਈ ਸਾਹਿਬ ਸਿੰਘ ਚੌਕੀ ਇੰਚਾਰਜ ਛੇਹਰਟਾ ਨੂੰ 25000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀਂ ਸਰਕਾਰੀ ਗਵਾਹ ਦੀਪਇੰਦਰਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਜੱਬੋਵਾਲ ਅਤੇ ਰਜੇਸ਼ ਖੰਨਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਮੁਰਾਦਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ ਹੈ।ਰਵਿੰਦਰ ਕੁਮਾਰ ਬਖਸ਼ੀ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੋਗ ਮੰਗਿਆ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply