Sunday, September 6, 2026

ਮਜੀਠਾ ਦੇ 20 ਪੋਲਿੰਗ ਸਟੇਸ਼ਨਾਂ `ਤੇ ਰੀਪੋਲ ਸਬੰਧੀ 7 ਤੋਂ 9 ਫਰਵਰੀ ਤੱਕ ਡਰਾਈ ਡੇਅ ਐਲਾਨਿਆ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਸਾਲ 2017 ਅਤੇ ਲੋਕ ਸਭਾ ਚੋਣ ਹਲਕਾ 02 ਦੀ ਜਿਮਨੀ ਚੋਣ ਦੌਰਾਨ ਚੋਣ ਹਲਕਾ 13-ਮਜੀਠਾ ਦੇ 20 ਪੋਲਿੰਗ ਸਟੇਸ਼ਨਾਂ ਤੇ ਰੀਪੋਲ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦੱਸਿਆ ਹੈ ਕਿ ਵਿਧਾਨ ਸਭਾ ਚੋਣ ਹਲਕਾ 13-ਮਜੀਠਾ ਦੇ ਸਮੂਹ ਵੋਟਰਾਂ ਤੋਂ ਇਲਾਵਾ ਕਿਸੇ ਵੀ ਬਾਹਰੀ ਵਿਅਕਤੀ ਦੇ ਰਹਿਣ ਤੇ ਪਾਬੰਦੀ ਹੋਵੇਗੀ। Basant Garg Dc
ਉਨ੍ਹਾਂ ਅਗੇ ਦੱਸਿਆ ਕਿ ਰੀਪੋਲ ਵਾਲੇ ਪੋਲਿੰਗ ਸਟੇਸ਼ਨਾਂ ਤੇ 100 ਮੀਟਰ ਦੇ ਘੇਰੇ ਅੰਦਰ ਹਰ ਕਿਸਮ ਦੇ ਅਗਨ ਸ਼ਸ਼ਤਰ , ਵਿਸਫੋਟਕ ਪਦਾਰਥ, ਤੇਜ ਹਥਿਆਰ ਲੈ ਕੇ ਚੱਲਣ ਦੀ ਮੁਕੰਮਲ ਪਾਬੰਦੀ ਹੋਵੇਗੀ। ਇਹ ਹੁਕਮ ਆਰਮੀ, ਪੈਰਾ ਮਿਲਟਰੀ ਫੋਰਸ, ਬਾ-ਵਰਦੀ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ ਅਤੇ ਇਸ ਤੋਂ ਇਲਾਵਾ 100 ਮੀਟਰ ਦੇ ਘੇਰੇ ਅੰਦਰ ਅੰਦਰ ਕਿਸੇ ਤਰ੍ਹਾਂ ਦਾ ਮੈਗਾਫੋਨ ਜਾਂ ਲਾਉਡ ਸਪੀਕਰ ਤੇ ਪਾਬੰਦੀ ਹੋਵੇਗੀ।
ਉਪਰੋਕਤ  ਹੁਕਮ 7 ਫਰਵਰੀ ਸ਼ਾਮ 5 ਵਜੇ ਤੋਂ 9 ਫਰਵਰੀ, 2017 ਤੱਕ ਪੋਲਿੰਗ ਦਾ ਕੰਮ ਖਤਮ ਹੋਣ ਤੱਕ ਲਾਗੂ ਰਹਿਣਗੇ।ਉਨ੍ਹਾਂ ਜਿਲ੍ਹਾ ਅੰਮ੍ਰਿਤਸਰ ਵਿੱਚ 7 ਫਰਵਰੀ ਸ਼ਾਮ 5 ਵਜੇ ਤੋਂ 9 ਫਰਵਰੀ, 2017 ਤੱਕ ਡਰਾਈ ਡੇਅ ਐਲਾਨਣ ਦਾ ਹੁਕਮ ਵੀ ਜਾਰੀ ਕੀਤਾ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply