Thursday, February 26, 2026

ਵੈਦਿਕ ਸਿਖਿਆ ਪ੍ਰੀਸ਼ਦ ਫਾਜ਼ਿਲਕਾ ਦਾ ਇਨਾਮ ਵੰਡ ਸਮਾਗਮ ਸੰਪਨ

ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਵੈਦਿਕ ਸਿੱਖਿਆ ਪ੍ਰੀਸ਼ਦ ਫਾਜ਼ਿਲਕਾ ਵੱਲੋਂ ਅਯੋਜਤ ਵੈਦਿਕ ਗਿਆਨ ਪ੍ਰੀਖਿਆ ਅਤੇ ਰੰਗ ਭਰੋ ਮੁਕਾਬਲੇ 2016 ਦਾ ਇਨਾਮ ਵੰਡ ਸਮਾਗਮ ਸਥਾਨਕ ਆਰੀਆ ਸਮਾਜ ਮੰਦਰ ਵਿਚ ਪ੍ਰਧਾਨ ਡਾ. ਨਵਦੀਪ ਜਸੂਜਾ ਦੀ ਪ੍ਰਧਾਨਗੀ ਵਿਚ ਸੰਪਨ ਹੋਇਆ। ਪ੍ਰੋਗਰਾਮ ਦੌਰਾਨ ਕੌਂਸਲਰ ਪੂਰਨ ਚੰਦ ਜਸੂਜਾ, ਕਰਿਆਣਾ ਮਾਰਚੈਂਟ ਦੇ ਪ੍ਰਧਾਨ ਕ੍ਰਿਸ਼ਨ ਜਸੂਜਾ ਅਤੇ ਅਰੂਣ ਆਰੀਆ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਿੱਸਾ ਲਿਆ। ਪ੍ਰੀਖਿਆ ਦੇ ਸੰਯੋਜਕ ਵੇਦ ਪ੍ਰਕਾਸ਼ ਸ਼ਾਸਤਰੀ ਨੇ ਦੱਸਿਆ ਕਿ ਇਸ ਗਿਆਨ ਪ੍ਰੀਖਿਆ ਵਿਚ ਪ੍ਰਾਇਮਰੀ, ਮਿਡਲ, ਮੈਟ੍ਰਿਕ ਅਤੇ ਸੈਕੰਡਰੀ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚ ਤਿੰਨਕਾਲਜ ਅਤੇ 19 ਸਕੂਲਾਂ ਦੇ 1300 ਵਿਦਿਆਰਥੀਆਂ ਨੇ ਹਿੱਸਾ ਲਿਆ। PPN0702201711
ਉਨ੍ਹਾਂ ਦੱਸਿਆ ਕਿ ਰੰਗ ਭਰੋ ਮੁਕਾਬਲੇ ਵਿਚ 1400  ਵਿਦਿਆਰਥੀ ਸ਼ਾਮਲ ਹੋਏ। ਇਹ ਮੁਕਾਬਲੇ ਨਰਸਰੀ, ਐਲਕੇਜੀ, ਯੂਕੇਜੀ, ਪਹਿਲੀ ਤੋਂ ਨੇਕੇ ਦਸਵੀਂ ਜਮਾਤ ਤੱਕ ਪੰਜ ਗਰੁੱਪਾਂ ਵਿਚ ਕਰਵਾਏ ਗਏ ਸਨ। ਸਾਰਿਆਂ ਗਰੁੱਪਾਂ ਦੇ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹਿਣ ਵਾਲੇ ਅਤੇ ਉਤਸਾਹ ਵਜੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਰੰਗ ਭਰੋ ਮੁਕਾਬਲੇ ਵਿਚ ਸਭ ਤੋਂ ਵੱਧ ਸਰਵਹਿਤਕਾਰੀ ਵਿਦਿਆ ਮੰਦਰ ਦੇ 500 ਵਿਦਿਆਰਕੀ ਸਨ। PPN0702201712

ਡੀ.ਏ.ਵੀ ਸ਼ਤਾਬਕੀ ਪਬਲਿਕ ਸਕੂਲ ਦੇ 200 ਵਿਦਿਆਰਥੀ ਸ਼ਾਮਲ ਹੋਏ। ਸ਼ਾਸਤਰੀ ਜੀ ਨੇ ਦੱਸਿਆ ਕਿ ਪ੍ਰੀਖਿਆ ਦਾ ਮੁੱਖ ਮੰਤਵ ਧਰਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣਾ, ਨੈਤਿਕ ਚਰਿਤਰਿਕ ਵਿਕਾਸ ਕਰਨਾ, ਰਾਸ਼ਟਰ ਦੇ ਪ੍ਰਤੀ ਮਿਹਨਤ ਅਤੇ ਦ੍ਰਿੜ ਵਿਸ਼ਵਾਸ, ਅੰਧ ਵਿਸ਼ਵਾਸ, ਰੂੜੀਵਾਦ, ਪਾਖੰਡ, ਛੂਆਛੂਤ, ਭੇਦਭਾਗ ਵਰਗੀਆਂ ਬੁਰਾਈਆਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਸੰਬੋਧਤ ਕਰਦੇ ਹੌਏ ਮਹਿਮਾਨਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply