Sunday, September 6, 2026

ਸ਼੍ਰੀ ਬਾਲਾ ਜੀ ਧਾਮ ਵਿਚ ਕਥਾ ਦੇ 6ਵੇਂ ਦਿਨ ਕੈਕਈ ਸੰਵਾਦ ਦਾ ਵਰਣਨ

ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਚੱਲ ਰਹੇ 9ਵੇਂ ਸਲਾਨਾ ਉਤਸਵ ਦੇ ਮੌਕੇ ਤੇ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਹਰੀਦੁਆਰ ਵਾਲਿਆਂ ਦੀ ਪਵਿੱਤਰ ਪ੍ਰਧਾਨਗੀ ਵਿਚ ਜਾਰੀ ਦਿਵਿਆ ਸ਼੍ਰੀ ਰਾਮ ਕਥਾ ਵਿਚ ਅੱਜ 6ਵੇਂ ਦਿਨ ਕਥਾ ਦੇ ਯਜਮਾਨ ਕਾਨੂੰਗੋ ਰਵਿੰਦਰ ਭੁਸਰੀ, ਸੰਦੀਪ ਵਢੇਰਾ, ਬੰਟੀ ਪਟਵਾਰੀ ਦੇ ਪਰਿਵਾਰ ਵੱਲੋਂ ਕਥਾ ਵਿਆਸ ਅਯੋਧਿਆ ਧਾਮ ਤੋਂ ਪਧਾਰੇ ਅਜੇ ਮਿਸ਼ਰਾ ਜੀ ਨੂੰ ਫੁੱਲ ਮਾਲਵਾ ਪਹਿਨਾਈਆਂ ਗਈਆਂ ਅਤੇ ਤਿਲਕ ਲਗਾਇਆ ਗਿਆ।PPN0702201713

ਕਥਾ ਵਿਆਸ ਅਜੈ ਮਿਸ਼ਰਾ ਜੀ ਨੇ ਦੱਸਿਆ ਕਿ ਰਾਮ ਵਨ ਗਮਨ ਦੀ ਕਥਾ ਕਰਦੇ ਹੋਏ ਕਿਹਾ ਕਿ ਮਾਂ ਕਕਈ ਨੇ ਦੋ ਵਰਦਾਨ ਰਾਜਾ ਦਸ਼ਰਥ ਤੋਂ ਮੰਗੇ। ਜਿਸ ਤੋਂ ਭਰਤ ਨੂੰ ਰਾਜਾ ਬਣਾਉਣਾ ਅਤੇ ਦੂਸਰੇ ਵਿਚ ਸ਼੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਅਤੇ ਜੋ ਵੀ ਵਰਦਾਨ ਮੰਗਨ ਵਿਚ ਸਖ਼ਤੀ ਵਿਖਾਈ। ਇਸ ਦੇ ਪਿੱਛੇ ਦਾਸੀ ਮੰਥਰਾ ਦੀ ਪੂਰੀ ਕੋਸ਼ਿਸ਼ ਸੀ। ਕਥਾ ਵਿਆਸ ਜੀ ਨੇ ਕਿਹਾ ਕਿ  ਉਤਾਪ ਦਾ ਸੜ੍ਹਦਾ ਹੋਇਆ ਇੱਕ ਇੱਕਲਾ ਵਿਅਕਤੀ ਸਾਰੇ ਸਮਾਜ ਨੂੰ ਸਾੜ੍ਹ ਕੇ ਸੁਆਹ ਕਰ ਦਿੰਦਾ ਹੈ। ਮੰਥਰਾ ਮਾਨਸ ਦੀ ਇੱਕ ਅਜਿਹੀ ਪਾਤਰਾ ਹੈ ਜੋ ਅਵਗੁਨਾਂ ਦੀ ਭੰਡਾਰ ਅਤੇ ਤਨ ਦੀ ਹੀ ਠੇਠੀ ਨਹੀਂ ਮਨ ਦੀ ਟੇਢੀ ਹੈ। ਤਨ ਦਾ ਟੇਡਾ ਵਿਅਕਤੀ ਬੁਰਾ ਨਹੀਂ ਹੁੰਦਾ ਸਗੋਂ ਮੰਨ ਦਾ ਟੇਡਾ ਵਿਅਕਤੀ ਬਹੁਤ ਹੀ ਖਤਰਨਾਕ ਹੁੰਦਾ ਹੈ। ਸਰੀਰਕ ਰੂਪ ਨਾਲ ਮਜ਼ਬੂਤ ਤਾਂ ਬਹੁਤ ਵੱਡੇ ਵੱਡੇ ਵਿਦਵਾਨ ਸੰਤ ਆਚਾਰੀਆ ਵੀ ਹੋਏ ਪਰ ਉਨ੍ਹਾਂ ਨੇ ਆਪਣੇ। ਸੁੰਦਰ ਮਨ ਨਾਲ ਸਮਾਜ ਨੂੰ ਸੁੰਦਰ ਰਸਤਾ ਵਿਖਾਇਆ।PPN0702201714

ਕਥਾ ਵਿਆਸ ਅਜੈ ਮਿਸ਼ਰਾ ਜੀ ਨੇ ਅੱਗੇ ਦੱਸਿਆ ਕਿ ਮੰਥਰਾ ਦੀਆਂ ਕੋਸ਼ਿਸ਼ਾਂ ਨੇ ਸਾਰੇ ਆਯੋਧਿਆ ਵਾਸੀਆਂ ਦਾ ਸੁਖਹੀਨ ਕਰ ਕਰੇ ਉਨ੍ਹਾਂ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ। ਰਾਮਵਨ ਗਮਨ ਦੇ ਪਿੱਛੇ ਸ਼੍ਰੀ ਰਾਮ ਜੀ ਜੋ ਸੁੰਦਰ ਚਿੱਤਰ ਸਾਹਮਣੇ ਆਇਆ ਪ੍ਰਭੂ ਰਾਮ ਨੇ ਉਨ੍ਹਾਂ ਕੋਲ, ਭੀਲ, ਕਿਰਾਤ, ਵਿਆਘ, ਕੇਵਟ, ਨਿਸ਼ਾਦ ਸੁੰਦਰ ਮਨ ਨਾਲ ਅਪਣਾ ਬਣਾ ਲਿਆ ਜੋ ਸਮਾਜ ਵਿਚ ਹਿੰਸਾ ਫੈਲਾਉਂਦੇ ਸਨ। ਸੁੰਦਰ ਸਮਾਜ ਦੀ ਸਰੰਚਨਾ ਵਿਚ ਲੱਗ ਗਏ। ਉਨ੍ਹਾਂ ਨੇ ਜਾਤ ਪਾਤ, ਭੇਦ-ਭਾਵ, ਊਚ ਨੀਚ ਦਾ ਭੇਦਭਾਵ ਮਿਟਾਕੇ ਇੱਕ ਸੁੰਦਰ ਰਾਸ਼ਟਰ ਦਾ ਨਿਰਮਾਣ ਕੀਤਾ। ਅੱਜ ਹਰ ਜਨ ਮਨ ਵਿਚ ਸ਼੍ਰੀ ਰਾਮ ਜੀ ਦੇ ਪ੍ਰਤੀ ਆਦਰ ਅਤੇ ਸ਼ਰਧਾ ਹੈ।
ਇਸ ਮੌਕੇ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਦੀ ਆਰਤੀ ਮੁੱਖ ਯਜਮਾਨਾਂ ਤੋਂ ਇਲਾਵਾ ਮੰਦਰ ਕਮੇਟੀ ਦੇ ਮੈਂਬਰਾਂ ਪ੍ਰਧਾਨ ਮਹਾਵੀਰ ਪ੍ਰਸਾਦ ਮੋਦੀ, ਅਸ਼ਵਨੀ ਬਾਂਸਲ, ਰਕੇਸ਼ ਧਵਨ, ਸਤੀਸ਼ ਸਚਦੇਵਾ, ਸੁਧੀਰ ਸਿਡਾਨਾ, ਨਰਿੰਦਰ ਸਚਦੇਵਾ, ਅਸ਼ੋਕ ਡੋਡਾ, ਵਿਪੁਲ ਦੱਤਾ, ਸਤਪਾਲ ਉਬਵੇਜਾ, ਵਿਜੈ ਆਰੀਆ, ਚਰਨਪਾਲ ਡੋਡਾ, ਕਿਰਨ ਚੋਪੜਾ, ਵਿਜੈ ਸ਼ਰਮਾ, ਲਵਲੀ, ਰਾਹੁਲ, ਅਨੂੰ ਨੇ ਉਤਾਰੀ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply