ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ (ਅੰਮ੍ਰਿਤਸਰ) ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਜੈਬ ਸਿੰਘ ਬਰਾੜ ਦੀ ਯੋਗ ਰਹਿਨਮਾਈ ਹੇਠ ਸਾਲਾਨਾ ਅਰਦਾਸ ਦਿਵਸ ਦਾ ਅਯੋਜਨ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਅਹੁਦਿਆਂ ਨਾਲ ਸੰਬੰਧਿਤ ਵਿਸ਼ੇਸ਼ ਸ਼ਖ਼ਸੀਅਤਾਂ ਵਜੋਂ ਪ੍ਰੋ. ਰਾਕੇਸ਼ ਕੁਮਾਰ ਮਹਾਜਨ (ਡੀਨ ਕਾਲਜ ਵਿਕਾਸ ਕੌਸਲ), ਪ੍ਰੋ. ਨਵਦੀਪ ਸਿੰਘ ਤੁੰਗ (ਡੀਨ ਅਕਾਦਮਿਕ ਮਾਮਲੇ) ਡਾ. ਜਗਰੂਪ ਸਿੰਘ ਸੇਖੋਂ (ਕੰਟਰੋਲਰ ਪ੍ਰੀਖਿਆਵਾਂ) ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਸਮਾਗਮ ਦੇ ਆਰੰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਤੋਂ ਬਾਅਦ ਭਾਈ ਅਮਨਦੀਪ ਸਿੰਘ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੁਆਰਾ ਸ਼ਬਦ ਕੀਰਤਨ ਅਤੇ ਕਾਲਜ ਦੇ ਵਿਕਾਸ ਲਈ ਅਰਦਾਸ ਕੀਤੀ ਗਈ।
ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨਿਸ਼ਾ ਛਾਬੜਾ ਨੇ ਇਸ ਮੌਕੇ ’ਤੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਜੀਤ ਸਿੰਘ ਨੇ ਕਾਲਜ ਦੇ ਵਿਕਾਸ ਦੀ ਜਾਣਕਾਰੀ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਕਾਲਜ 2011 ਤੋਂ ਲੈ ਕੇ ਹੁਣ ਤੱਕ ਨਿਰੰਤਰ ਆਪਣੇ ਵਿਕਾਸ ਦੇ ਕਦਮਾਂ ਵੱਲ ਵਧਦਾ ਹੋਇਆ ਨਵੀਆਂ ਪਲਾਘਾਂ ਪੁੱਟ ਰਿਹਾ ਹੈ।ਮੌਜੂਦਾ ਸਮੇਂ ਵਿਚ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਲਗਭਗ ਤਿੰਨ ਹਜ਼ਾਰ ਵਿਦਿਆਰਥੀ ਕਾਲਜ ਵਿਚ ਪੜ੍ਹ ਰਹੇ ਹਨ। ਡਾ. ਰਾਕੇਸ਼ ਮਹਾਜਨ ਨੇ ਇਸ ਕਾਲਜ ਨੂੰ ਹੋਰਨਾਂ ਕਾਲਜਾਂ ਦਾ ਮਾਡਲ ਦੱਸਦਿਆਂ ਇਸ ਦੇ ਵਿਕਾਸ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਇਹ ਕਾਲਜ ਲੋੜਵੰਦ ਅਤੇ ਮਿਹਨਤੀ ਬੱਚਿਆਂ ਦੇ ਵਿਕਾਸ ਲਈ ਯਤਨਸ਼ੀਲ ਹੈ। ਆਉਣ ਵਾਲੇ ਸਮੇਂ ਵਿਚ ਕਾਲਜ ਨੂੰ ਹੋਰ ਨਵੇਂ ਕੋਰਸਾਂ ਨੂੰ ਸ਼ੁਰੂ ਕਰਨ ਅਤੇ ਸਹੂਲਤਾਂ ਦਿੱਤੀਆਂ ਜਾਣ ਦਾ ਵਿਸ਼ਵਾਸ ਦਿਵਾਇਆ। ਡਾ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਇਸ ਕਾਲਜ ਵਰਗੀਆਂ ਸੰਸਥਾਵਾਂ ਵਿਦਿਆਰਥੀਆਂ ਨੂੰ ਚੰਗੀ ਅਤੇ ਸਸਤੀ ਵਿੱਦਿਆ ਦੇਣ ਦੇ ਉਦੇਸ਼ ਨਾਲ ਖੋਲੀਆਂ ਗਈਆਂ ਹਨ। ਅਰਦਾਸ ਦਾ ਉਦੇਸ਼ ਕਾਲਜ ਦੇ ਚੰਗੇਰੇ ਭਵਿੱਖ ਲਈ ਕੀਤੀ ਕਾਮਨਾ ਨਾਲ ਸੰਬੰਧਿਤ ਹੈ।
ਪ੍ਰੋ. ਨਵਦੀਪ ਸਿੰਘ ਤੁੰਗ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਨੂੰ ਸਾਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਹਨਾਂ ਨੇ ਕਾਲਜ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ। ਮੰਚ ਦਾ ਸੰਚਾਲਨ ਡਾ. ਮਨਜੀਤ ਕੌਰ ਅਤੇ ਡਾ. ਨਿਸ਼ਾ ਛਾਬੜਾ ਨੇ ਬਾਖੂਬੀ ਨਿਭਾਇਆ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਡਾ. ਰੁਪਿੰਦਰ ਪ੍ਰੀਤ ਕੌਰ, ਡਾ. ਜਤਿੰਦਰ ਕੌਰ, ਪ੍ਰੋ. ਸੁਖਮਨਿੰਦਰਪਾਲ ਸਿੰਘ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਪੁਨੀਤ ਰੰਧਾਵਾ, ਡਾ. ਜੇ.ਪੀ. ਸਿੰਘ, ਪ੍ਰੋ. ਸੋਨੀਕਾ ਠਾਕੁਰ ਆਦਿ ਵੀ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media