Thursday, February 26, 2026

ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਦੋ ਜ਼ਖ਼ਮੀ

ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫਰਵਾਂ ਵਾਲਾ ਵਿਚ ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਹਰਕ੍ਰਿਸ਼ਨ ਲਾਲ (60) ਵਾਸੀ ਪਿੰਡ ਫਰਵਾਂ ਵਾਲਾ ਉਰਫ਼ ਸ਼ਾਮਾ ਖਾਨਕਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਹ ਬੀਤੀ ਸ਼ਾਮ ਲਗਭਗ 6 ਵਜੇ ਆਪਣੇ ਖੇਤ ਨੂੰ ਵੇਖਕੇ ਜਦ ਪਿੰਡ ਵੱਲ ਆ ਰਿਹਾ ਸੀ ਤਾਂ ਪਿੰਡ ਦੇ ਵਾਟਰ ਵਰਕਸ ਦੇ ਨੇੜੇ ਪਹਿਲਾਂ ਤੋਂ ਹੀ ਆਪਣੀ ਗੱਡੀ ’ਚ ਸਵਾਰ ਗੁਰਵਿੰਦਰ ਸਿੰਘ ਆਦਿ ਨੇ ਲਲਕਾਰਾ ਮਾਰ ਕੇ ਕਿਹਾ ਕਿ ਹਰਕ੍ਰਿਸ਼ਨ ਕਾਬੂ ਆ ਗਿਆ ਹੈ ਅਤੇ ਇਸ ਨੂੰ ਅੱਜ ਸੁੱਕਾ ਨਹੀਂ ਜਾਣ ਦੇਣਾ।PPN0702201715

ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਦੇ ਨਾਲ ਬੈਠੇ ਬਾਕੀ ਪੰਜ ਵਿਅਕਤੀਆਂ ਨੇ ਆਪਣੇ ਆਪਣੇ ਹਥਿਆਰਾਂ ਨਾਲ ਉਸ ਉਪਰ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋਕੇ ਜ਼ਮੀਨ ਉਪਰ ਡਿੱਗ ਪਿਆ। ਉਸਨੇ ਦੱਸਿਆ ਕਿ ਮੇਰੇ ਵੱਲੋਂ ਰੋਲਾ ਪਾਉਣ ’ਤੇ ਪਿੰਡ ਦੇ ਸਰਪੰਚ ਬਾਗ ਚੰਦ ਸਮੇਤ ਕਈ ਹੋਰ ਵਿਅਕਤੀ ਮੈਨੂੰ ਬਚਾਉਣ ਲਈ ਦੌੜੇ ਤਾਂ ਗੁਰਵਿੰਦਰ ਸਿੰਘ ਵੱਲੋਂ ਆਪਣੀ ਰਿਵਾਲਵਰ ਕੱਢਕੇ 2-3 ਫਾਇਰ ਕੀਤੇ ਗਏ।ਪਰ ਚੰਗੀ ਕਿਸਮਤ ਨਾਲ ਉਹ ਫਾਇਰ ਖਾਲ੍ਹੀ ਨਿਕਲ ਗਏ।PPN0702201716

ਉਸਨੇ ਕਿਹਾ ਕਿ ਉਸ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸਨੇ ਗੁਰਵਿੰਦਰ ਸਿੰਘ ਦੇ ਕਹਿਣ ’ਤੇ ਉਸਦੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਸਨ।ਜਿਸ ਕਾਰਨ ਗੁਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਰੰਜਿਸ਼ ਰਖਦੇ ਹੋਏ ਅੱਜ ਉਸ ’ਤੇ ਹਮਲਾ ਕਰ ਦਿੱਤਾ।ਘਟਨਾ ਦੌਰਾਨ ਕ੍ਰਿਸ਼ਨਾ ਬਾਈ ਪਤਨੀ ਲਛਮਣ ਦਾਸ ਵੀ ਬਚਾਅ ਕਰਦੇ ਸਮੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।ਪੁਲਿਸ ਨੇ ਗੁਰਵਿੰਦਰ ਸਿੰਘ, ਮੰਗਲ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਅੰਕੁਸ਼ ਕੁਮਾਰ, ਦਲਜੀਤ ਸਿੰਘ ਸਾਰੇ ਵਾਸੀ ਪਿੰਡ ਸ਼ਾਮਾ ਖਾਨਕਾ ਉਰਫ਼ ਫਰਵਾਂ ਵਾਲਾ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 307/323/148/149 ਅਤੇ 25 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply