Wednesday, February 25, 2026

ਹਲਕਾ ਮਜੀਠਾ ਦੇ ਕੁੱਝ ਪੋਲਿੰਗ ਬੂਥਾਂ ‘ਤੇ ਮੁੜ ਵੋਟਾਂ ਦੇ ਫੈਸਲੇ ਦਾ ਲਾਲੀ ਮਜੀਠੀਆ ਵਲੋਂ ਸਵਾਗਤ

ਮਜੀਠਾ, 7 ਫਰਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਚੋਣ ਕਮਿਸ਼ਨ ਵਲੋਂ  ਵਿਧਾਨ ਸਭਾ ਹਲਕਾ ਮਜੀਠਾ ਦੇ ਕੁਝ ਪੋਲਿੰਗ ਬੂਥਾਂ ‘ਤੇ ਮੁੜ ਵੋਟਾਂ ਪਵਾਏ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਇਹ ਹਲਕੇ ਦੇ ਵੋਟਰਾਂ ਦੀ ਜਿੱਤ ਹੈ।lali-majithia

ਲਾਲੀ ਨੇ ਦੱਸਿਆ ਕਿ 4 ਫਰਵਰੀ ਵਾਲੇ ਦਿਨ ਹਲਕੇ ਦੇ ਵੱਖ ਵੱਖ ਪੋਲਿੰਗ ਬੂਥਾਂ ਤੇ ਵੋਟਿੰਗ ਮਸ਼ੀਨਾਂ ਵਿੱਚ ਖਰਾਬੀ ਹੋਣ ਕਾਰਣ ਕੁਝ ਵੋਟਰਾਂ ਨੂੰ ਜਿਥੇ ਲੰਬਾ ਸਮਾਂ ਵੋਟ ਪਾਉਣ ਲਈ ਇੰਤਜਾਰ ਕਰਨਾ ਪਿਆ, ਉਥੇ ਜਿਆਦਾਤਾਰ ਵੋਟਰ ਵੋਟ ਹੀ ਨਾ ਪਾ ਸਕੇ।ਲਾਲੀ ਮਜੀਠੀਆ ਨੇ ਦੱਸਿਆ ਕਿ ਹਲਕੇ ਦੇ ਵੋਟਰਾਂ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਉਨ੍ਹਾਂ ਖੁਦ ਵੀ ਚੋਣ ਕਮਿਸ਼ਨ ਨੂੰ ਵੋਟਿੰਗ ਮਸ਼ੀਨਾਂ ਦੀ ਖਰਾਬੀ ਬਾਰੇ ਜਾਣੂ ਕਰਵਾਇਆ ਸੀ, ਜਿਸ ਦੇ ਚੱਲਦਿਆਂ ਅਜਿਹੇ ਵਿਵਾਦਿਤ ਪੋਲਿੰਗ ਬੂਥਾਂ ਤੇ 9 ਫਰਵਰੀ ਨੂੰ ਮੁੁੜ ਵੋਟਾਂ ਪਾਏ ਜਾਣ ਦਾ ਐਲਾਨ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ।ਲਾਲੀ ਮਜੀਠੀਆ ਨੇ ਸਬੰਧਤ ਪੋਲਿੰਗ ਬੂਥਾਂ ਤੇ ਵੋਟਾਂ ਪਾਣ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ੳਹ ਮਿਲੇ ਮੌਕੇ ਦਾ ਫਾਇਦਾ ਉਠਾਉਣ।ਉਨ੍ਹਾਂ ਚੋਣ ਕਮਿਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੋਟਾਂ ਪਾਣ ਦੇ ਚਾਹਵਾਨ ਵੋਟਰਾਂ ਦੀ ਸੁਰੱਖਿਆ ਯਕੀਨੀ ਬਣਾਵੇ ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply