
ਬਠਿੰਡਾ, 8 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫਰੀਦ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਪਿੰਡ ਦਿਉਣ ਵਿਖੇ ਇਕ ਦਿਨਾ ਗਾਇਆ ਗਿਆ।ਇਸ ਕੈਂਪ ਵਿੱਚ ਬਾਬਾ ਫ਼ਰੀਦ ਕਾਲਜ ਦੇ 75 ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਦੀ ਦੇਖ ਰੇਖ ਹੇਠ ਬੜ੍ਹੇ ਉਤਸ਼ਾਹ ਨਾਲ ਹਿੱਸਾ ਲਿਆ।ਕੈਂਪ ਦੌਰਾਨ ਧਾਰਮਿਕ ਸਥਾਨ ਡੇਰਾ ਬਾਬਾ ਤਿਲਕ ਰਾਓ ਜੀ ਵਿਖੇ ਸਫ਼ਾਈ ਕੀਤੀ ਗਈ ਅਤੇ 50 ਦੇ ਕਰੀਬ ਪੌਦੇ ਲਾਏ ਗਏ। ਵਿਦਿਆਰਥੀਆਂ ਨੇ ਠੰਢ ਦੇ ਮੌਸਮ ਦੀ ਪ੍ਰਵਾਹ ਨਾ ਕਰਦੇ ਹੋਏ ਬੜੇ ਜੋਸ਼ ਨਾਲ ਸਫ਼ਾਈ ਮੁਹਿੰਮ ਚਲਾਈ।ਇਸ ਕੈਂਪ ਦਾ ਮਕਸਦ ਵਿਦਿਆਰਥੀਆਂ ਅੰਦਰ ਸਮਾਜ ਸੇਵਾ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਣ ਤੇ ਉਹਨਾਂ ਨੂੰ ਭਵਿੱਖ ਦੇ ਬੇਹਤਰੀਨ ਆਦਰਸ਼ ਨਾਗਰਿਕ ਬਨਣ ਲਈ ਪ੍ਰੇਰਿਤ ਕਰਨਾ ਸੀ।ਸਮੁੱਚੇ ਵਲੰਟੀਅਰਾਂ ਨੇ ਸਮਾਜ ਭਲਾਈ ਦੇ ਕਾਰਜ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ।ਕੈਂਪ ਦੇ ਅਖੀਰ ਵਿੱਚ ਵਿਦਿਆਰਥੀਆਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਅਤੇ ਗੀਤ ਸੁਣਾਏ।ਇਸ ਕੈਂਪ ਦੀ ਅਗਵਾਈ ਮੈਡਮ ਸੁਖਜਿੰਦਰ ਕੌਰ (ਡਿਪਟੀ ਡੀਨ ਐਨ.ਐਸ.ਐਸ) ਨੇ ਕੀਤੀ।ਚੇਅਰਮੈਨ ਡਾ. ਗੁਰਮੀਤ ਸਿੰਘ ਨੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਕੀਤੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਮੁੱਚੇ ਵਲੰਟੀਅਰਾਂ ਨੂੰ ਸ਼ਾਬਾਸ਼ ਦਿੱਤੀ।