Saturday, October 17, 2026

ਹਾੜ ਦੀ ਗਰਮੀ ਨੇ ਕੀਤਾ ਹਾਲੋ ਬੇਹਾਲ – ਸਮਾਜ ਸੇਵੀਆਂ ਲਾਈਆਂ ਛਬੀਲਾਂ ਹੀ ਛਬੀਲਾਂ-

PPN160604

ਬਠਿੰਡਾ, 16 ਜੂਨ (ਜਸਵਿੰਦਰ ਸਿੰਘ ਜੱਸੀ) – ਹਾੜ ਮਹੀਨੇ ਦੀ ਸ਼ੁਰੂਆਤ ਮੌਕੇ ਹੀ ਪੰਜਾਬ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋ ਰਹੇ ਹਨ । ਲੋਕਾਂ ਨੂੰ  ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਸਮਾਜ ਸੇਵੀ ਸ਼ਹਿਰੀਆਂ ਅਤੇ ਦਾਨੀ ਸੱਜਣਾਂ ਵਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੈ ਕੇ ਜਨ- ਜਨ ਨੂੰ ਪਾਣੀ ਪਿਆ ਕੇ ਗਰਮੀ ਤੋਂ ਰਾਹਤ ਦਿਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਪੁਰਾਣੇ ਬੱਸ ਸਟੈਂਡ ਦੇ ਦੁਕਾਨਦਾਰਾਂ ਵਲੋਂ ਲਗਾਈਆਂ  ਛਬੀਲਾਂ ‘ਚ ਛੋਟੇ ਛੋਟੇ ਬੱਚੇ ਗਰਮੀਆ ਦੀਆਂ ਛੁੱਟੀਆਂ ਕਾਰਨ ਅਤੇ ਨੌਜਵਾਨਾਂ ਵੀਰਾਂ ਵਲੋਂ ਰਾਹਗੀਰਾਂ ਨੂੰ ਰੋਕ-ਰੋਕ ਕੇ ਠੰਢੇ ਜਲ ਦੀ ਸੇਵਾ ਕੀਤੀ ਗਈ।            ਇਸ ਤੋਂ ਇਲਾਵਾ ਸ਼ਹਿਰ ਦੇ ਕੋਰਟ ਰੋਡ ਦੁਕਾਨਦਾਰਾਂ ਵੀਰਾਂ ਵਲੋਂ ਵੀ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply