Wednesday, May 22, 2024

ਬੱਸ ਅੱਡੇ ‘ਚ ਬੈਠਣ ਤੱਕ ਦੀ ਸਹੂਲਤ ਨਸੀਬ ਨਹੀ ਮੁਸਾਫਰਾਂ ਨੂੰ

PPN160603

ਪੱਟੀ , 16  ਜੂਨ (ਰਣਜੀਤ ਸਿੰਘ ਮਾਹਲਾ)-   ਪੰਜਾਬ ਸਰਕਾਰ ਵੱਲੋ ਨੌ ਲੱਖੀ ਪੱਟੀ ਵਿਖੇ ਸੱਤ ਜੁਲਾਈ ੨੦੧੩ ਨੂੰ ਲੱਗਭਗ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਸ਼ਹਿਰ ਦੇ ਬੱਸ ਅੱਡੇ ਦਾ ਉਦਘਾਟਨ ਕੈਰੋ ਪਰਿਵਾਰ ਵੱਲੋ ਕੀਤਾ ਗਿਆ ਸੀ । ਇਸ ਮੌਕੇ ਸ਼ਹਿਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਇਹ ਬੱਸ ਅੱਡਾ ਸਾਰੀਆਂ ਸੁੱਖ ਸਹੂਲਤਾਂ ਨਾਲ ਲੈਸ ਹੋਵੇਗਾ, ਪ੍ਰੰਤੂ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਬੱਸ ਅੱਡੇ ‘ਚ ਮੁਸਾਫਰਾਂ ਨੂੰ ਬੈਠਣ ਤੱਕ ਦੀ ਸਹੂਲਤ ਨਸੀਬ ਨਹੀ ਹੋਈ, ਇੱਥੋ ਤੱਕ ਕਿ ਮੁਸਾਫਰਾਂ ਦੇ ਬੈਠਣ ਦੇ ਲਈ ਉਦਘਾਟਨ ਕਰਨ ਸਮੇਂ ਜੋ ੬੪ ਕੁਰਸੀਆਂ ਲਗਾਈਆਂ ਗਈਆਂ ਸਨ, ਇਸ ਸਮੇ ਉਨਾਂ ਵਿਚੋਂ ਦੋ ਦਰਜ਼ਨ ਤੋ ਵੱਧ ਕੁਰਸੀਆਂ ਨਹੀ ਹਨ। ਇਹ ਕੁਰਸੀਆਂ ਵੀ ਮੁਸਾਫਰਾਂ ਲਈ ਨਹੀਂ, ਕਮਰਿਆਂ ਵਿੱਚ ਹੀ ਹਨ । ਸਾਡੇ ਪੱਤਰਕਾਰ ਵਲੋਂ ਬੱਸ ਅੱਡੇ ਦਾ ਦੋਰਾ ਕੀਤਾ ਗਿਅ ਤਾਂ ਬੱਸ ਅੱਡੇ ਵਿੱਚ ਸਵਾਰੀਆਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀ ਸੀ ਅਤੇ ਬੱਸ ਦੀ ਉਡੀਕ ਕਰਦੀਆਂ ਸਵਾਰੀਆਂ ਭੁੰਜੇ ਹੀ ਬੈਠੀਆਂ ਹੋਈਆਂ ਸਨ । ਕਰੋੜਾਂ ਦੇ ਇਸ ਬੱਸ ਅੱਡੇ ਦੇ ਫਰਸ਼ ਦਾ ਲੈਵਲ ਵੀ ਸਹੀ ਨਹੀ ਹੈ, ਜਿਸ ਕਾਰਨ ਮੀਹ ਦਾ ਪਾਣੀ ਬੱਸ ਅੱਡੇ ਤੋਂ ਬੱਹਰ ਜਾਣ ਦੀ ਬਜਾਏ ਅੰਦਰ ਵੱਲ ਜਾਦਾ ਹੈ । ਸਾਡੇ ਪੱਤਰਕਾਰ ਨੇ ਜਦ ਸਵਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ  ਹਲਕਾ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋ ਜੋ ਕੈਬਨਿਟ ਮੰਤਰੀ ਪੰਜਾਬ ਵੀ ਹਨ, ਨੇ ਪੱਟੀ ਦਾ ਬੱਸ ਅੱਡਾ ਬਹੁਤ ਹੀ ਵਧੀਆ ਤਿਆਰ ਕਰਵਾਇਆ ਹੈ, ਪਰ ਇੱਥੇ ਸਵਾਰੀਆਂ ਦੇ ਬੈਠਣ ਦਾ ਕੋਈ ਪ੍ਰਬੰਧ ਨਾ ਹੋਣਾ ਇਸ ਦੇ ਵਧੀਆ ਹੋਣ ਦੀ ਚਮਕ ਨੂੰ ਫਿੱਕਾ ਪਾ ਰਿਹਾ ਹੈ । ਸਵਾਰੀਆਂ ਨੇ ਕਿਹਾ ਤਰਾਸਦੀ ਇਹ ਹੈ ਕਿ ਅੱਜਕਲ ਗਰਮੀ ਵਿੱਚ ਭੁੰਜੇ ਵੀ ਬੈਠਿਆ ਨਹੀ ਜਾਦਾ ਹੈ । ਉਨਾਂ ਨੇ ਬੱਸ ਅੱਡੇ ਵਿੱਚ ਲੱਗੇ ਗੰਦਗੀ ਦੇ ਢੇਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮਹਿਕਮੇ ਵਲੋਂ ਸਫਾਈ ਨਾ ਕਰਵਾਏ ਜਾਣ ਕਰਕੇ ਬੱਸ ਅੱਡਾ ਗੰਦਗੀ ਦਾ ਘਰ ਬਣ ਗਿਆ ਹੈ।ਸਵਾਰੀਆਂ ਦੀ ਮੰਗ ਹੈ ਕਿ ਪ੍ਰਸਾਸ਼ਨ ਨੂੰ ਇਸ ਵੱਲ ਗੰਭੀਰਤ ਨਾਲ ਧਿਆਨ ਦੇਣ ਦੀ ਲੋੜ ਹੈ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply