Sunday, September 6, 2026

ਜੋਤੀ ਬੀ.ਐਡ ਕਾਲਜ ਦਾ ਜੋਨਲ ਪੱਧਰੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ

ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਪੰਜਾਬ ਯੂਨੀਵਰਸਿਟੀ ਦੇ ਜੋਨਲ ਪੱਧਰੀ ਅਧਿਆਪਨ ਕੋਸ਼ਲ ਅਤੇ ਸਿੱਖਿਆ ਸਹਾਇਕ ਸਮਗਰੀ ਬਣਾਉਣ ਸਬੰਧੀ ਡੀਏਵੀ ਸਿੱਖਿਆ ਮਹਾਵਿਦਿਆਲਿਆ ਅਬੋਹਰ, ਕੌਨਵੇ ਸਿੱਖਿਆ ਮਹਾਵਿਦਿਆਲਿਆ ਅਬੋਹਰ ਅਤੇ ਲਾਲਾ ਜਗਤ ਨਰਾਇਣ ਮਹਾਵਿਦਿਆਲਿਆ ਵਿਚ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ।PPN0902201710

ਜਿਸ ਵਿਚ ਵੱਖ ਵੱਖ ਕਾਲਜ਼ਾਂ ਦੇ ਵਿਦਿਆਰਥੀ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਸਥਾਨਕ ਜੋਤੀ ਬੀਐਡ ਕਾਲਜ ਦੇ ਵਿਦਿਆਰਥੀ ਅਧਿਆਪਕਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੇ ਪਹਿਲੇ ਦਿਨ 7 ਫਰਵਰੀ ਨੂੰ ਸਥਾਨਕ ਜੋਤੀ ਬੀਐਡ ਕਾਲਜ ਦੇ ਵਿਦਿਆਰਥੀ ਅਧਿਆਪਕਾਂ ਅਮਿਤ, ਅਨੀਤਾ, ਪੂਨਮ, ਸਪਨਾ, ਗੁਰਜੀਤ ਅਤੇ ਭਾਰਤੀ ਨੇ ਕੋਨਵੇਂ ਸਿੱਖਿਆ ਮਹਾਵਿਦਿਆਲਿਆ ਵਿਚ ਕੰਪਿਊਟਰ ਵਿਗਿਆਨ, ਵਿਗਿਆਨ ਅਤੇ ਗਣਿਤ ਆਦਿ ਵਿਸ਼ਿਆਂ ਵਿਚ ਅਧਿਆਪਨ ਅਤੇ ਸਿੱਖਿਆ ਸਹਾਇਕ ਸਮਗਰੀ ਬਣਾਉਣ ਦੇ ਮੁਕਾਬਲੇ ਵਿਚ ਹਿੱਸਾ ਲਿਆ।ਨਾਲ ਹੀ ਉਸੇ ਦਿਨ ਮੰਜ਼ੂ, ਰਜਿੰਦਰ, ਰੇਨੂੰ, ਅਮਨ, ਜੋਤੀ ਨੇ ਡੀਏਵੀ ਸਿੱਖਿਆ ਮਹਾਵਿਦਿਆਲਿਆ ਵਿਚ ਅਯੋਜਤ ਹਿੰਦੀ ਅਤੇ ਪੰਜਾਬੀ ਵਿਸ਼ਿਆਂ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਜੋਤੀ ਬੀਐਡ ਕਾਲਜ ਫਾਜ਼ਿਲਕਾ ਦੇ ਵਿਦਿਆਰਥੀ ਅਧਿਆਪਕ ਅਮਿਤ ਸਚਦੇਵਾ ਨੇ ਕੰਪਿਊਟਰ ਵਿਗਿਆਨ ਵਿਸ਼ਿਆਂ ਦੀ ਪੜ੍ਹਾਈ ਨਾਲ ਸਬੰਧਤ ਸਹਾਇਕ ਸਮਗਰੀ ਬਣਾਉਣ ਵਿਚ ਪਹਿਲਾ ਅਤੇ ਅਨੀਤਾ ਨੇ ਅਧਿਆਪਨ ਕੋਸ਼ਲ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਦੂਸਰੇ ਦਿਨ 8 ਫਰਵਰੀ ਨੂੰ ਲਾਲਾ ਜਗਤ ਨਰਾਇਣ ਮਹਾਵਿਦਿਆਲਿਆ ਵਿਚ ਕਰਵਾਏ ਸਮਾਜਿਕ ਵਿਸ਼ੇ ਦੇ ਮੁਕਾਬਲੇ ਵਿਚ ਜੋਤੀ ਬੀਐਡ ਕਾਲਜ ਦੇ ਵਿਦਿਆਰਥੀ ਦੀਕਸ਼ਾ ਅਤੇ ਪੂਜਾ ਨੇ ਹਿੱਸਾ ਲਿਆ। ਇਸ ਦਿਨ ਮੁਕਾਬਲੇ ਵਿਚ ਦੀਕਸ਼ਾ ਨੇ ਸਮਾਜਿਕ ਵਿਸ਼ੇ ਵਿਚ ਸਹਾਇਕ ਸਮਗਰੀ ਬਣਾਉਣ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਕਾਲਜ ਦੀ ਮੈਨੇਜ਼ਮੈਂਟ ਕਮੇਟੀ ਅਤੇ ਪ੍ਰਿੰਸੀਪਲ ਅਨੀਤਾ ਅਰੋੜਾ ਨੇ ਸਾਰਿਆਂ ਜੇਤੂ ਵਿਦਿਆਰਥੀ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਅਧਿਆਪਕਾਂ ਦਾ ਉਤਸਾਹ ਵਧਾਇਆ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply