Tuesday, August 11, 2026

ਕੰਪਿਊਟਰ ਦੀ ਦੁਕਾਨ ਵਿਚੋਂ ਕੰਪਿਊਟਰ ਤੇ ਹੋਰ ਸਮਾਨ ਚੋਰੀ

ਫਾਜ਼ਿਲਕਾ, 10 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਕੈਂਟ ਰੋਡ ਤੇ ਸਥਿਤ ਅਹੂਜਾ ਆਨਲਾਇਨ ਪੁਆਇੰਟ ਐਂਡ ਟੈਲੀਕਾਮ ਦੀ ਦੁਕਾਨ ਦੀ ਕੰਧ ਵਿਚ ਸੰਨ੍ਹ ਲਗਾਕੇ ਚੋਰਾਂ ਵੱਲੋਂ ਕੰਪਿਊਟਰ ਅਤੇ ਹੋਰ ਸਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ।ਜਾਣਕਾਰੀ ਦਿੰਦੇ ਹੋਏ ਦੁਕਾਨ ਸੰਚਾਲਕ ਸਾਹਿਲ ਅਹੂਜਾ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਬੀਤੀ ਰਾਤ ਲਗਭਗ 10 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਗਿਆ ਸੀ।PPN1002201707PPN1002201706

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਲਗਭਗ 7.00 ਵਜੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਵਿਚ ਚੋਰੀ ਹੋ ਗਈ ਹੈ।ਜਿਸ ਤੋਂ ਬਾਅਦ ਉਹ ਆਪਣੀ ਦੁਕਾਨ ਤੇ ਪਹੁੰਚਿਆ। ਉਸਨੇ ਦੱਸਿਆ ਕਿ ਚੋਰ ਦੁਕਾਨ ਦੇ ਨਾਲ ਪਏ ਖਾਲ੍ਹੀ ਥਾਂ ਤੋਂ ਦੁਕਾਨ ਦੀ ਕੰਧ ਨੂੰ ਸੰਨ੍ਹ ਲਗਾਕੇ ਦੁਕਾਨ ਵਿਚੋਂ 3 ਸੀਪੀਯੂ, ਇੱਕ ਐਲਈਡੀ, 2 ਕੀਬੋਰਡ, ਦੋ ਮਾਊਸ, ਸਪੀਕਰ, ਵੂਫ਼ਰ ਅਤੇ ਮੁਬਾਇਲਾਂ ਨਾਲ ਸਬੰਧਤ ਸਮਾਨ ਅਤੇ ਗੱਲੇ ਵਿਚ ਪਈ ਇੱਕ ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਚੋਰੀ ਵਿਚ ਉਨ੍ਹਾਂ ਦਾ ਲਗਭਗ 30 ਤੋਂ 35 ਹਜ਼ਾਰ ਰੁੁਪਏ ਦਾ ਨੁਕਸਾਨ ਹੋਇਆ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਥਾਣ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply