Saturday, October 10, 2026

ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਮੁਫ਼ਤ ਕੋਰਸ ਕੀਤੇ ਸ਼ੁਰੂ

PPN1102201705
ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਗਾਂਧੀ ਨਗਰ ਮੁਹੱਲੇ ਵਿਚ ਸਥਿਤ ਲੋਰਡ ਸਾਈਂ ਕੰਪਿਊਟਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਜ਼ਰੂਰਤਮੰਦ ਲੜਕੀਆਂ ਅਤੇ ਅੋਰਤਾਂ ਲਈ ਸ਼ੁਰੂ ਕੀਤੋੇ ਮੁਫ਼ਤ ਬਿਊਟੀ ਪਾਰਲਰ ਅਤੇ ਕੰਪਿਊਟਰ ਕੋਰਸਾਂ ਦੀ ਸ਼ੁਰੂਆਤ ਮੁੱਖ ਮਹਿਮਾਨ ਨਿਰਮਲਾ ਜਿਆਣੀ ਨੇ ਕੀਤੀੇ।ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੰਸਥਾਪਕ ਮੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਸਥਾ 120 ਲੜਕੀਆਂ ਨੂੰ ਬਿਊਟੀ ਪਾਰਲਰ ਅਤੇ ਸਿਲਾਈ ਦਾ ਕੋਰਸ ਮੁਫ਼ਤ ਕਰਵਾਕੇ ਸਰਟੀਫਿਕੇਟ ਵੰਡ ਚੁੱਕੀ ਹੈ।ਮੁੱਖ ਮਹਿਮਾਨ ਨਿਰਮਲਾ ਜਿਆਣੀ ਨੇ ਜਿੱਥੇ ਇੱਕ ਪਾਸੇ ਸੰਸਥਾ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਦੂਸਰੇ ਪਾਸੇ ਉਨ੍ਹਾਂ ਨੇ ਸੰਸਥਾ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਵੀ ਕਹੀ।ਰਾਹੁਲ ਸ਼ਰਮਾ ਨੇ ਦੱਸਿਆ ਕਿ ਬਿਊਟੀ ਪਾਰਲਰ ਦੇ 6 ਬੈਚ ਬਣਾਏ ਗਏ ਹਨ।ਇੱਕ ਬੈਚ ਵਿਚ ਲੜਕੀਆਂ ਦੀ ਗਿਣਤੀ 25 ਦਿੱਤੀ ਗਈ ਹੈ।ਉਥੇ ਦੂਸਰੇ ਪਾਸੇ ਕੰਪਿਊਟਰ ਲੈਬ ਵਿਚ ਇਹੀ ਗਿਣਤੀ 10 ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਬੱਚਿਆਂ ਦੀ ਗਿਣਤੀ ਦੇ ਮੁਤਾਬਕ ਬੈਚਾਂ ਦੀ ਗਿਣਤੀ ਵੀ ਵਧਾਈ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply