ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਦ ਥੀਏਟਰ ਪਰਸਨਜ਼ ਵੱਲੋਂ ਧੀਰ ਪ੍ਰੋਡਕਸ਼ਨ ਦੀ ਪੇਸ਼ਕਸ਼ ਪੰਜਾਬੀ ਫ਼ੀਚਰ ਫ਼ਿਲਮ ‘ਚੰਮ’ ਦਾ ਪ੍ਰੀਮੀਅਰ ਸ਼ੋਅ ਵਿਰਸਾ ਵਿਹਾਰ ਦੇ ਕਰਤਾਰ ਸਿੰੰਘ ਦੁੱਗਲ ਆਡੀਟੋਰੀਅਮ ’ਚ ਅੱਜ 12-02-2017 ਨੂੰ ਠੀਕ ਸ਼ਾਮ 6 ਵਜੇ ਵਿਖਾਇਆ ਜਾ ਰਿਹਾ ਹੈ। ਇਸ ਫ਼ਿਲਮ ਨੂੰ ਰਾਸ਼ਟਰੀ ਪੁਰਸਕਾਰ ਪ੍ਰਾਪਤ ਨਾਬਰ ਫਿਲਮ ਦੇ ਨਿਰਦੇਸ਼ਕ ਰਜੀਵ ਸ਼ਰਮਾ ਨੇ ਨਿਰਦੇਸ਼ਤ ਕੀਤਾ ਹੈ। ਭਗਵੰਤ ਰਸੂਲਪੁਰੀ ਦੀ ਕਹਾਣੀ `ਤੇ ਅਧਾਰਿਤ ਇਸ ਫਿਲਮ ’ਚ ਪੇਂਡੂ ਦਲਿਤ ਭਾਈਚਾਰੇ ਨੂੰ ਆਉਂਦੀਆਂ ਸਮਸਿਆਵਾਂ ਅਤੇ ਅਜੋਕੇ ਪੰਜਾਬ ਦੀ ਪੇਂਡੂ ਧਰਾਤਲ ਤੇ ਵਿਚਰਦੀ ਜ਼ਿੰਦਗੀ ਨੂੰ ਪਰਦੇ ਤੇ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।1 ਘੰਟਾ 58 ਮਿੰਟ ਦੀ ਇਸ ਫ਼ਿਲਮ ’ਚ ਰੰੰਗਮੰਚ ਅਤੇ ਫ਼ਿਲਮ ਜਗਤ ਦੇ ਮੰਝੇ ਹੋਏ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ। ਜਿਨ੍ਹਾਂ ਵਿੱਚ ਹਰਦੀਪ ਗਿੱਲ, ਨਿਰਮਲ ਰਿਸ਼ੀ, ਮਹਿਰੀਨ, ਸੁਰਿੰਦਰ ਸ਼ਰਮਾ, ਰਾਜ ਧਾਲੀਵਾਲ, ਹਰੀਸ਼ ਸ਼ਰਮਾ ਅਤੇ ਲੱਕੀ ਆਦਿ ਪ੍ਰਮੁੱਖ ਹਨ। ਸਮੂਹ ਲੇਖਕਾਂ, ਬੁਧੀਜੀਵੀਆਂ, ਕਲਾ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਇਸ ਸਾਹਿਤਕ ਕ੍ਰਿਤ ਤੇ ਬਣੀ ਭਾਵਪੂਰਤ ਫ਼ੀਚਰ ਫ਼ਿਲਮ ਨੂੰ ਦੇਖਣ ਲਈ ਹਾਰਦਿਕ ਸੱਦਾ ਹੈ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media