ਨਵੀਂ ਦਿੱਲੀ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਲਾਜਪਤ ਨਗਰ ਵਿਖੇ ਕੱਲ ਰਾਤ ਨੂੰ ਸੰਗਤਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਸਰਨਾ ਦਲ ਦੇ ਉਮੀਦਵਾਰ ਜਤਿੰਦਰ ਸਿੰਘ ਸਾਹਨੀ ਵੱਲੋਂ ਨੈਸ਼ਨਲ ਪਾਰਕ ਵਿਖੇ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਸੀ॥ਜਿਸ ਵਿਚ ਸੰਗਤਾਂ ਭਾਰੀ ਤਦਾਦ ਵਿਚ ਮੌਜੂਦ ਸਨ, ਪਰ ਸਰਨਾ ਨੇ ਸਟੇਜ਼ ’ਤੇ ਆਉਣ ਦੇ ਨਾਲ ਹੀ ਚੋਣ ਸਭਾ ਵਾਂਗ ਵਿਰੋਧੀ ਧਿਰ ਬਾਰੇ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਮੌਕੇ ’ਤੇ ਮੌਜੂਦ ਸੰਗਤਾਂ ਨੇ ਸਰਨਾ ਨੂੰ ਚੁੱਪ ਕਰਾਉਣ ਲਈ ਉੱਚੀ ਆਵਾਜ਼ ’ਚ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ।ਜਿਸ ਤੋਂ ਬਾਅਦ ਸਰਨਾ ਮਜ਼ਬੂਰੀ ’ਚ ਸਟੇਜ ਛੱਡ ਕੇ ਪੰਡਾਲ ਤੋਂ ਬਾਹਰ ਚਲੇ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੰਤ ਸਿੰਘ ਬਿੱਟੂ ਜੋ ਕਿ ਉਸ ਵੇਲੇ ਸੰਗਤ ਰੂਪ ’ਚ ਸਮਾਗਮ ਵਿਚ ਮੌਜੂਦ ਸੀ ਨੇ ਸਰਨਾ ਦੀ ਭਾਸ਼ਣਬਾਜ਼ੀ ਨੂੰ ਸਰਨਾ ਦੀ ਬੁਖਲਾਹਟ ਕਰਾਰ ਦਿੱਤਾ।ਬਿੱਟੂ ਨੇ ਕਿਹਾ ਕਿ ਸਰਨਾ ਨੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਸਿਆਸੀ ਪ੍ਰਚਾਰ ਲਈ ਲੈ ਕੇ ਆਪਣੇ ਦਲ ਦੀ ਹਾਰ ਕਬੂਲ ਕਰ ਲਈ ਹੈ।ਅੰਤਿਮ ਅਰਦਾਸ ਤੋਂ ਬਾਅਦ ਕੀਰਤਨ ਦਰਬਾਰਾਂ ਵਿਚ ਸਿਆਸੀ ਦੂਸ਼ਣਬਾਜ਼ੀ ਕਰਕੇ ਸਰਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੀ ਸੰਗਤ ਉਨ੍ਹਾਂ ਨੂੰ ਚੋਣ ਸਭਾ ਵਿਚ ਸੁਣਨ ਨੂੰ ਤਿਆਰ ਨਹੀਂ ਹੈ। ਬਿੱਟੂ ਨੇ ਸਰਨਾ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਾਂਗ ਧਾਰਮਿਕ ਸਟੇਜ ’ਤੇ ਧਰਮ ਦੀ ਅਤੇ ਸਿਆਸੀ ਸਟੇਜ ’ਤੇ ਸਿਆਸਤ ਕਰਨ ਦੀ ਨਸੀਹਤ ਵੀ ਦਿੱਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media