Friday, June 19, 2026

ਰੇਲਵੇ ਸਟੇਸ਼ਨ ਦੇ ਬਾਹਰੋਂ ਮੋਟਰ ਸਾਇਕਲ ਚੋਰੀ

ਫਾਜ਼ਿਲਕਾ, 12 ਫਰਵਰੀ (ਵਿਨੀਤ ਅਰੋੜਾ): ਸਥਾਨਕ ਰੇਲਵੇ ਸਟੇਸ਼ਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਆਏ ਇੱਕ ਨੋਜਵਾਨ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਤੋਂ ਬਾਅਦ ਉਕਤ ਨੋਜ਼ਵਾਨ ਨੇ ਥਾਣਾ ਸਿਟੀ ਪੁਲਸ ਵਿਚ ਚੋਰੀ ਦੀ ਸੂਚਨਾ ਦਿੱਤੀ, ਪਰ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪੁਲਸ ਨੇ ਮਾਮਲਾ ਦਰਜ਼ ਕੀਤਾ ਅਤੇ ਨਾ ਹੀ ਚੋਰਾਂ ਦਾ ਕੋਈ ਪਤਾ ਲਗਾ ਸਕੀ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸਥਾਨਕ ਐਮ.ਸੀ.ਕਲੋਨੀ ਵਾਸੀ ਸਤਪਾਲ ਵਧਵਾ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਲਈ ਸਥਾਨਕ ਰੇਲਵੇ ਸਟੇਸ਼ਨ ਤੇ ਗਿਆ ਸੀ। ਇਸ ਦੌਰਾਨ ਉਸਨੇ ਆਪਣਾ ਮੋਟਰ ਸਾਇਕਲ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹਾ ਕਰ ਦਿੱਤਾ। ਕੁਝ ਦੇਰ ਬਾਅਦ ਜਦੋਂ ਉਹ ਸਟੇਸ਼ਨ ਤੋਂ ਵਾਪਸ ਆਇਆ ਤਾਂ ਉਸਦਾ ਮੋਟਰ ਸਾਇਕਲ ਉਕਤ ਥਾਂ ਤੋਂ ਗਾਇਬ ਸੀ। ਸਤਪਾਲ ਵਧਵਾ ਨੇ ਆਲੇ ਦੁਆਲੇ ਮੋਟਰ ਸਾਇਕਲ ਦੀ ਕਾਫ਼ੀ ਭਾਲ ਕਰਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ  ਮੋਟਰ ਸਾਇਕਲ ਦਾ ਪਤਾ ਨਹੀਂ ਲੱਗ ਸਕਿਆ। ਜਿਸ ਤੋਂ ਬਾਅਦ ਉਸਨੇ ਥਾਣਾ ਸਿਟੀ ਪੁਲਸ ਵਿਚ ਸ਼ਿਕਾਇਤ ਦਰਜ਼ ਕਰਵਾਈ। ਉੱਥੇ ਰੇਲਵੇ ਸਟੇਸ਼ਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵਿਚ ਦੋ ਵਿਅਕਤੀ ਮੋਟਰ ਸਾਇਕਲ ਚੋਰੀ ਕਰਦੇ ਵਿਖਾਈ ਦਿੱਤੇ, ਪਰ ਫੁਟੇਜ ਵਿਚ ਉਨ੍ਹਾਂ ਦਾ ਚਹਿਰਾ ਨਜ਼ਰ ਨਹੀਂ ਆਇਆ। ਸਤਪਾਲ ਵਧਵਾ ਨੇ ਦੱਸਿਆ ਕਿ ਮੋਟਰ ਸਾਇਕਲ ਚੋਰੀ ਹੋਣ ਤੋਂ ਇੱਕ ਹਫ਼ਤੇ ਬਾਅਦ ਵੀ ਪੁਲਸ ਨੇ ਹੁਣ ਤੱਕ ਪਰਚਾ ਦਰਜ਼ ਨਹੀਂ ਕੀਤਾ ਹੈ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply