Monday, September 21, 2026

ਖਿਆਲ………

Mother

ਮਾਂ ਹਰਫ਼ ਸੱਧਰਾਂ ਤੇ ਚਾਵਾਂ ਦੀ ਮਿਸਾਲ ਹੈ,
ਮੇਰਾ ਤਾਂ ਖਿਆਲ ਇਹੋ ਤੁਹਾਡਾ ਕੀ ਖਿਆਲ ਹੈ।

ਲਾਡ ਲਡਾਉਣੇ ਤੇ ਲੋਰੀਆਂ ਸੁਣਾਉਣੀਆਂ,
ਨਿੱਤ ਮੱਥੇ ਟੇਕਣੇ ਤੇ ਮੰਨਤਾਂ ਮਨਾਉਣੀਆਂ,
ਹਰ ਬੁਰੀ ਨਜ਼ਰ ਲਈ ਮਾਂ ਬਣੀ ਢਾਲ ਹੈ,
ਮੇਰਾ ਤਾਂ ਖਿਆਲ ਇਹੋ ………………

ਦਰਦਾਂ ਦੀ ਗੱਲ ਕਰਾਂ ਮਾਂ ਡੂੰਘਾ ਦਰਦ ਹੈ,
ਹਾਉਕਿਆਂ ਦੀ ਹਾਮੀਂ ਭਰਾਂ ਮਾਂ ਹਾਉਕਾ ਸਰਦ ਹੈ,
ਖੁਸ਼ੀਆਂ ਦੇ ਗੀਤ ਵੇਲੇ ਮਾਂ ਸੋਹਣੀ ਤਾਲ ਹੈ,
ਮੇਰਾ ਤਾਂ ਖਿਆਲ ਇਹੋ ………………

ਧੁਰ ਹੇਠਾਂ ਮਾਂ ਹੈ ਮਾਂ ਧੁਰੋਂ ਵੀ ਉਤਾਂਹ ਹੈ,
ਸਵਰਗਾਂ ਤੋਂ ਸੋਹਣੀ ਮਾਂ ਦੇ ਪੈਰਾਂ ਹੇਠਾਂ ਥਾਂ ਹੈ,
ਸਮਝੋ ਤਾਂ ਮਾਂ ਹਰ ਵੇਲੇ ਨਾਲ-ਨਾਲ ਹੈ,
ਮੇਰਾ ਤਾਂ ਖਿਆਲ ਇਹੋ ਤੁਹਾਡਾ ਕੀ ਖਿਆਲ ਹੈ।

Ramesh Rampura

 

 

 

 

 

ਰਮੇਸ਼ ਰਾਮਪੁਰਾ
ਅੰਮ੍ਰਿਤਸਰ
ਮੋ: 88725-09405

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply