ਜਲੰਧਰ, 12 ਫਰਵਰੀ (ਪੰਜਾਬ ਪੋਸਟ ਬਿਊਰੋ)- ਅਮਰੀਕਾ ਵਿਚੋਂ ਜਾਤ,ਨਸਲ ਦੇ ਅਧਾਰ `ਤੇ ਗੈਰ ਕਨੂੰਨੀ ਲੋਕਾਂ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕਰਨ ਨਾਲ ਦੁਨੀਆਂ ਦੇ ਲੋਕਾਂ ਵਿਚ ਅਮਰੀਕਾ ਪ੍ਰਤੀ ਗਲਤ ਸੰਦੇਸ਼ ਜਾ ਸਕਦਾ ਹੈ।ਇਹ ਗੱਲ ਅੱਜ ਇਥੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਉਸ ਵੇਲੇ ਕਹੀ ਜਦ ਅਮਰੀਕਾ ਦੇ ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਵਲੋਂ ਪੰਜ ਰਾਜਾਂ ਦੇ ਵੱਖ-ਵੱਖ ਥਾਵਾਂ `ਤੇ ਛਾਪੇਮਾਰੀ ਕਰਕੇ ਸੈਂਕੜੇ ਗੈਰਕਨੂੰਨੀ ਲੋਕਾਂ ਨੂੰ ਗਰਿਫਤਾਰ ਕਰਕੇ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਨੂੰ ਵਾਪਸ ਭੇਜਣ ਲਈ ਕਾਰਵਾਈ ਆਰੰਭ ਕੀਤੀ।ਚਾਹਲ ਨੇ ਦੱਸਿਆ ਕਿ ਅਟਲਾਂਟਾ, ਨਿਊਯਾਰਕ, ਸ਼ਿਕਾਗੋ ਅਤੇ ਲਾਸ ਏਂਜਲਸ ਦੇ ਨਾਲ ਹੀ ਆਲੇ-ਦੁਆਲੇ ਦੇ ਖੇਤਰਾਂ `ਚ ਬਿਨਾਂ ਯੋਗ ਦਸਤਾਵੇਜ਼ ਵਾਲੇ ਪ੍ਰਵਾਸੀਆਂ ਖ਼ਿਲਾਫ਼ ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਕਾਰਵਾਈ ਦੀ ਮੁਹਿੰਮ ਦੌਰਾਨ ਲਾਸ ਏਂਜਲਸ `ਚ 161 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਇਸ ਦੇ ਇਲਾਵਾ 3 ਹੋਰ ਰਾਜਾਂ `ਚ ਲਗਭਗ 200 ਲੋਕ ਗ੍ਰਿਫਤਾਰ ਕੀਤੇ ਗਏ ਹਨ।ਚਾਹਲ ਨੇ ਕਿਹਾ ਕਿ ਅਪਰਾਧੀ ਕਿਸਮ ਦੇ ਗੈਰਕਨੂੰਨੀ ਲੋਕਾਂ ਤੋਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਬਣਨ ਵਾਲੇ ਲੋਕਾਂ ਉਪਰ ਅਜਿਹੀ ਕੀਤੀ ਜਾਣ ਵਾਲੀ ਕਾਰਵਾਈ ਨੂੰ ਜਾਇਜ਼ ਠੀਹਰਾਇਆ ਜਾ ਸਕਦਾ ਹੈ। ਲੇਕਿਨ ਜਾਤ ਤੇ ਨਸਲ ਦੇ ਅਧਾਰ `ਤੇ ਗੈਰ ਕਨੂੰਨੀ ਲੋਕਾਂ ਨੂੰ ਡਿਪੋਰਟ ਕਰਨਾ ਠੀਕ ਨਹੀਂ।ਉਹਨਾਂ ਕਿਹਾ ਕਿ ਅਮਰੀਕਾ ਦੁਨੀਆਂ ਭਰ ਵਿਚ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਵਜੋਂ ਜਾਣਿਆ ਜਾਂਦਾ ਹੈ ।ਇਸ ਲਈ ਅਮਰੀਕੀ ਪ੍ਰਸ਼ਾਸ਼ਨ ਨੂੰ ਅਜਿਹੀ ਕੋਈ ਵੀ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੁਨੀਆਂ ਭਰ ਦੇ ਲੋਕਾਂ ਵਿਚ ਅਮਰੀਕਾ ਪ੍ਰਤੀ ਗਲਤ ਸੰਦੇਸ਼ ਜਾਂਦਾ ਹੋਵੇ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media