Monday, February 23, 2026

ਭਾਰਤ ਮਾਤਾ ਦੀ ਸਮੂਹਿਕ ਆਰਤੀ ਨਾਲ ਗੂੰਜੀ ਭਾਰਤ-ਪਾਕਿ ਸਰਹੱਦ

ਫਾਜ਼ਿਲਕਾ, 13 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਰਾਸ਼ਟਰੀ ੲੈਕਤਾ, ਦੇਸ਼ ਭਗਤੀ ਦੀ ਭਾਵਨਾ ਜਗਾਉਣ ਵਾਲੀ ਸਮਾਜਿਕ ਸੰਸਥਾ ਏਕਲ ਅਭਿਆਨ ਦੇ ਤਹਿਤ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਇੱਕ ਵਿਸ਼ਾਲ ਸਭਿਆਚਾਰਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਜਸ ਵਿਚ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਵਰਕਰਾਂ ਨੇ ਦੇਸ਼ ਭਗਤੀ ਦੇ ਗੀਤ ਗਾਏ।PPN1302201707

ਸਮਾਗਮ ਦੇ ਮੁੱਖ ਮਹਿਮਾਨ ਮੁਰਾਰੀ ਪ੍ਰਸਾਦ ਸਿੰਘ ਕਮਾਂਡੈਂਟ 90ਵੀਂ ਬਟਾਲੀਅਨ ਬੀ.ਐਸ.ਐਫ, ਉਨ੍ਹਾਂ ਦੇ ਨਾਲ ਪੰਕਜ਼ ਸਿੰਘ ਮੈਨੇਜ਼ਰ ਟੈਕਸਕਾਂਪ ਗੁਰੂਗ੍ਰਾਮ (ਹਰਿਆਣਾ) ਨੇ ਭਾਰਤ ਮਾਤਾ ਦੇ ਚਿੱਤਰ ਦੇ ਸਾਹਮਣੇ ਦੀਪ ਜਗਾਏ।ਏਕਲ ਅਭਿਆਨ ਦੇ ਸੈਂਕਡਿਆਂ ਵਰਕਰਾਂ ਨੇ ਭਾਰਤ ਮਾਤਾ ਦੀ ਸਮੂਹਿਕ ਆਰਤੀ ਉਤਾਰੀ। ਜਿਸ ਨਾਲ ਭਾਰਤ ਪਾਕਿਸਤਾਨ ਸਰਹੱਦ ਗੂੰਜਮਈ ਹੋ ਗਈ। ਆਪਣੀ ਸਰਹੱਦ ਵਿਚ ਖੜ੍ਹੇ ਪਾਕਿਸਤਾਨੀਆਂ ਨੇ ਵੀ ਇਹ ਸਮਾਗਮ ਅਤੇ ਭਾਰਤ ਦੀ ਸ਼ਕਤੀ ਵੇਖ ਦੰਦਾਂ ਹੇਠਾਂ ਉਂਗਲਾਂ ਦਬਾ ਲਈਆਂ। PPN1302201708
ਸੰਬੋਧਤ ਕਰਦੇ ਹੋਏ ਪੰਕਜ ਸਿੰਘ ਨੇ ਕਿਹਾ ਕਿ ਅਸੀਂ ਖੁਦ ਮਜ਼ਬੂਤ ਹੋਵਾਂਗੇ ਤਾਂ ਦੇਸ਼ ਮਜ਼ਬੂਤ ਹੋਵੇਗਾ। ਅਸੀਂ ਹਰ ਵਿਅਕਤੀ ਵਿਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰਨੀ ਹੈ।ਜਿਸ ਨਾਲ ਦੁਸ਼ਮਣਾਂ ਦੀ ਹਰ ਚਾਲ ਨੂੰ ਅਸਫ਼ਲ ਕੀਤਾ ਜਾਵੇ। ਦੇਸ਼ ਭਗਤੀ ਦੇ ਕਾਰਨ ਹੀ ਅਸੀਂ ਅੰਗ੍ਰੇਜਾਂ ਨੂੰ ਦੇਸ਼ ਤੋਂ ਬਾਹਰ ਖਦੇੜਕੇ ਭਾਰਤ ਨੂੰ ਆਜ਼ਾਦ ਕਰਵਾਇਆ ਸੀ।ਵਿਦੇਸ਼ੀ ਤਾਕਤਾਂ ਨੂੰ ਫਿਰ ਤੋਂ ਸਿਰ ਨਹੀਂ ਚੁੱਕਣ ਦੇਵਾਂਗੇ।ਇਸ ਮੌਕੇ ਜੰਮੂ ਕਸ਼ਮੀਰ ਦੇ ਡੋਡਾ ਤੋਂ ਆਏ ਏਕਲ ਅਭਿਆਨ ਅਧਿਕਾਰੀ ਪ੍ਰਹਲਾਦ ਰਾਏ, ਰਾਜ ਸਿੰਘ, ਸੰਜੈ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ। ਸਿੱਖਿਆ ਮਾਹਿਰ ਵਿਜੈ ਮੋਂਗਾ, ਵਿਨੋਦ ਮਹਿਤਾ, ਏਕਲ ਅਭਿਆਨ ਦੇ ਅਧਿਕਾਰੀ ਜੰਗੀਰ ਸਿੰਘ ਘੋਗਾ, ਮੁਖਤਿਆਰ ਸਿੰਘ, ਗੁਲਾਬ ਸਿੰਘ, ਚਰਨਜਤੀ ਸਿੰਘ, ਜਸਪਾਲ ਸਿੰਘ, ਸੀਤਾ ਰਾਣੀ, ਨਿਰਮਲ ਰਾਣੀ, ਚੰਦ ਸਿੰਘ, ਹਰਬੰਸ ਲਾਲ ਅਤੇ ਕ੍ਰਿਸ਼ਨਾ ਰਾਣੀ ਵੀ ਹਾਜ਼ਰ ਸਨ। ਜਾਣਕਾਰੀ ਦਿੰਦੇ ਹੌਏ ਏਕਲ ਅਭਿਆਨ ਸੰਸਥਾ ਦੇ ਇੰਚਾਰਜ਼ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਰਾਸ਼ਟਰੀ ਕਵੀ ਪ੍ਰਦੀਪ ਨੂੰ ਸਮਰਪਤ ਇਸ ਸਮਾਗਮ ਦੀ ਸਮਾਪਤੀ ਤੇ ਬੀ.ਐਸ.ਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਬੀ.ਐਸ.ਐਫ ਵੱਲੋਂ ਸ਼ਲਾਘਾ ਵਜੋਂ ਸਰਟੀਫਿਕੇਟ ਵੀ ਵੰਡੇ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply