Tuesday, March 24, 2026

ਟਰੱਕ ਅਤੇ ਕਾਰ ਦੀ ਟੱਕਰ ਵਿਚ ਇੱਕ ਦੀ ਮੌਤ

ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਪਿੰਡ ਖੂਈਖੇੜਾ ਦੇ ਨੇੜੇ ਟਰੱਕ ਅਤੇ ਕਾਰ ਦੇ ਵਿਚਕਾਰ ਹੋਈ ਟੱਕਰ ਵਿਚ ਇੱਕ ਲੜਕੀ ਦੀ ਮੌਤ ਹੋ ਗਈ।PPN1402201705

ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕਾ ਪ੍ਰਗਤੀ (21) ਵਾਸੀ ਨੇੜੇ ਚਣਕਿਆ ਸਕੂਲ ਫਾਜ਼ਿਲਕਾ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਉਸਦੀ ਲੜਕੀ ਪ੍ਰਗਤੀ ਨੇੜਲੇ ਸ਼ਹਿਰ ਅਬੋਹਰ ਦੇ ਡੀਏਵੀ ਕਾਲਜ ਵਿਚ ਪੜ੍ਹਦੀ ਸੀ ਅਤੇ ਬੀਤੇ ਦਿਨ ਉਹ ਆਪਣੇ ਨਾਲ ਪੜ੍ਹਦੀ ਆਪਣੀ ਸਹੇਲੀ ਅਤੇ ਉਸਦੇ ਰਿਸ਼ਤੇਦਾਰਾਂ ਦੇ ਨਾਲ ਕਾਰ ਨੰਬਰ ਪੀ.ਬੀ-22ਐਮ-2600 ਵਿਚ ਸਵਾਰ ਹੋਕੇ ਫਾਜ਼ਿਲਕਾ ਵੱਲ ਆ ਰਹੀ ਸੀ। ਜਦੋਂ ਉਹ ਸਾਰੇ ਰਸਤੇ ਵਿਚ ਪਿੰਡ ਖੂਈਖੇੜਾ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਦੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜਿਸ ਕਾਰਨ ਕਾਰ ਵਿਚ ਸਵਾਰ ਉਸਦੀ ਬੇਟੀ ਅਤੇ  ਹੋਰ ਲੋਕ ਜ਼ਖ਼ਮੀ ਹੋ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਬੇਟੀ ਪ੍ਰਗਤੀ ਦੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ਨਾਲ ਜ਼ਖ਼ਮੀ ਦੋ ਨੋਜਵਾਨਾਂ ਨੂੰ ਅਗਲੇ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।ਮ੍ਰਿਤਕ ਪ੍ਰਗਤੀ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕੀਤਾ ਗਿਆ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply