Monday, September 28, 2026

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸੁਖਮਨੀ ਸੁਸਾਇਟੀ ਦੀ ਕਾਰਜਕਾਰਣੀ ਦਾ ਵਿਸਥਾਰ

ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)  ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ (ਰਜਿ:) ਮੀਟਿੰਗ ਨਿਊ ਕਪੂਰ ਨਗਰ ਵਿਖੇ ਪ੍ਰਧਾਨ ਜੋਗਾ ਸਿੰਘ ਜੀ.ਏ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ `ਤੇ ਸੁਸਾਇਟੀ ਦੇ ਸਰਪ੍ਰਸਤ ਲਖਬੀਰ ਸਿੰਘ ਘੁੰਮਣ ਵੀ ਹਾਜ਼ਰ ਸਨ।ਮੀਟਿੰਗ ਦੌਰਾਨ ਸੁਸਾਇਟੀ ਦਾ ਵਿਸਥਾਰ ਕਰਦੇ ਹੋਏ ਕਾਰਜਕਾਰਣੀ ਦੇ ਮੈਂਬਰ ਜਿੰਨ੍ਹਾਂ `ਚ ਦਰਸ਼ਨ ਸਿੰਘ ਪਹਿਲਵਾਨ, ਬਲਦੇਵ ਸਿੰਘ ਰੋਡਵੇਜ਼, ਅਮਰਜੀਤ ਸਿੰਘ, ਅਮਰੀਕ ਸਿੰਘ, ਗੁਰਨਾਮ ਸਿੰਘ ਹਾਂਗਕਾਂਗ ਵਾਲੇ, ਵਰਿਆਮ ਸਿੰਘ ਟਾਇਰਾਂ ਵਾਲੇ, ਹਰਜਿੰਦਰ ਸਿੰਘ ਰੋਡਵੇਜ਼, ਨਿਰਮਲ ਸਿੰਘ ਐਲ.ਆਈ.ਸੀ, ਰਜਿੰਦਰ ਸਿੰਘ ਰੋਡਵੇਜ਼, ਰਜਿੰਦਰ ਸਿੰਘ ਰੇਲਵੇ ਆਦਿ ਨਾਮਜ਼ੱਦ ਕੀਤੇ ਗਏ।ਪਿਛਲੇ ਦਿਨੀ ਵਿਛੋੜਾ ਦੇ ਗਏ ਸਭਾ ਦੇ ਸਾਕਾ ਪ੍ਰਧਾਨ ਤੇ ਸਰਪ੍ਰਸਤ ਹਰਨਾਮ ਸਿੰਘ ਦੀ ਯਾਦ ਵਿੱਚ ਸ਼ੋਕ ਮਤਾ ਪਾਸ ਕੀਤਾ ਗਿਆ।ਮੀਟਿੰਗ ਵਿੱਚ ਦਲਬੀਰ ਸਿੰਘ, ਬਲਵਿੰਦਰ ਸਿੰਘ ਖੱਦਰ ਭੰਡਾਰ ਆਦਿ ਵੀ ਮੌਜ਼ੂਦ ਸਨ।ਜਿਕਰਯੋਗ ਹੈ ਕਿ ਸੁਸਾਇਟੀ ਵੱਲੋਂ ਛੋਟੇ-ਛੋਟੇ ਬੱਚਿਆਂ ਨੂੰ ਤਬਲਾ, ਬਾਣੀ ਅਤੇ ਕੀਰਤਨ ਦੀ ਪਿਛਲੇ 20 ਸਾਲਾਂ ਤੋਂ ਭੇਟਾ ਰਹਿਤ ਸਿਖਲਾਈ ਦਿੱਤੀ ਜਾ ਰਹੀ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply