Tuesday, November 24, 2026

ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਖੁਆ ਕੇ ਰਾਸ਼ਟਰੀ ਡੀ ਵਾਰਮਿੰਗ ਡੇ ਮਨਾਇਆ

PPN1502201727ਫਾਜ਼ਿਲਕਾ, 15 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਰਾਸ਼ਟਰੀ ਡੀ ਵਾਰਮਿੰਗ ਡੇ ਅੱਜ ਸਥਾਨਕ ਐਸ.ਕੇ.ਬੀ ਡੀ.ਏ.ਵੀ ਸੈਨੇਟਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮਨਾਇਆ ਗਿਆ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਵੀ ਬੱਚੇ ਦਾ ਹਰ ਸਮੇਂ ਪੇਟ ਦਰਦ ਰਹਿੰਦਾ ਹੈ, ਦਸਤ ਲੱਗੇ ਰਹਿੰਦੇ ਹਨ ਅਤੇ ਕਮਜ਼ੋਰੀ ਅਤੇ ਪੀਲਾਪਨ ਹੈ ਤਾਂ ਹੋ ਸਕਦਾ ਹੈ ਕਿ ਉਸ ਦੇ ਪੇਟ ਵਿਚ ਕੀੜੇ ਹੋਣ।ਉਨ੍ਹਾਂ ਕਿਹਾ ਕਿ ਇਹ ਕੀੜੇ ਨੰਗੇ ਪੈਰਬ ਖੇਡਣ ਨਾਲ, ਬਿਨਾ ਹੱਥ ਧੋਤੇ ਖਾਣਾ ਖਾਣ ਨਾਲ, ਖੁਲੀ ਥਾਂ ਤੇ ਪਖਾਨਾ ਜਾਣ ਨਾਲ, ਨਿਜੀ ਸਫ਼ਾਈ ਨਾ ਰੱਖਣ ਕਾਰਨ ਸਾਡੇ ਸਰੀਰ ਵਿਚ ਪਹੁੰਚ ਜਾਂਦੇ ਹਨ। ਜਿਸ ਕਾਰਨ ਖੂਨ ਦੀ ਕਮੀ, ਕੁਪੋਸ਼ਨ, ਭੁੱਖ ਨਾ ਲਗਣਾ, ਥਕਾਵਟ ਅਤੇ ਵਖਾਨੇ ਦੇ ਸਮੇਂ ਖੂਨ ਵੀ ਆ ਸਕਦਾ ਹੈ। ਇਸ ਲਈ ਜਰੂਰੀ ਹੈ ਐਲਬੈਂਡਾਜੋਲ ਦੀ ਗੋਲੀ ਖਾਧੀ ਜਾਵੇ।ਇਸ ਮੌਕੇ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ ਨੇ ਹੱਥਾਂ ਨੂੰ ਧੋਣ ਦੇ ਸਹੀ ਤਰੀਕੇ ਹੱਥ ਧੋਕੇ ਸਿਖਾਏ।ਇਸ ਮੌਕੇ ਡਾ. ਐਸ.ਕੇ ਪ੍ਰਣਾਮੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਵੀ ਹਾਜ਼ਰ ਸਨ।ਪ੍ਰੋਗਰਾਮ ਦੌਰਾਨ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਖੁਆਕੇ ਅਭਿਆਨ ਦੀ ਸ਼ੁਰੂਆਤ ਕੀਤੀ।ਇਸ ਮੌਕੇ ਪ੍ਰਿੰਸੀਪਲ ਪੂਨਮ ਕੁੱਕੜ, ਸੁਸ਼ਮਾ, ਸ਼ਿਵਾਨੀ, ਰਕੇਸ਼ ਕੁਮਾਰ, ਵਿਵੇਕ ਕੁਮਾਰ, ਮਹੇਸ਼ ਕੁਮਾਰ, ਇੰਦਰ ਸਿੰਘ, ਅਮਨਦੀਪ ਅਤੇ ਬਲਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply