ਪਠਾਨਕੋਟ, 15 ਫਰਵਰੀ (ਪੰਜਾਬ ਪੋਸਟ ਬਿਊਰੋ)- ਗੰਦੇ ਅਤੇ ਵਿਅਰਥ ਜਲ ਦੇ ਨਿਪਟਾਰੇ ਲਈ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਜਿਲ੍ਹਾ ਪਠਾਨਕੋਟ ਦੇ 6 ਸਕੂਲਾਂ ਦੀ ਚੋਣ ਕੀਤੀ ਗਈ ਹੈ।ਇਹਨਾ ਸਕੂਲਾਂ ਵਿੱਚ ਪੰਜਾਬ ਸਟੇਟ ਕਾਂੳਸਲ ਫਾਰ ਸਾਇੰਸ ਐੰਡ ਟੈਕਨਾਲੋਜੀ ਚੰਡੀਗੜ੍ਹ ਅਤੇ ਜਿਲ੍ਹਾ ਸਾਇੰਸ ਸੁਪਰਵਾਇਜਰ ਦੀ ਦੇਖ-ਰੇਖ ਅਧੀਨ ਸੋਕ ਪਿਟ ਬਣਾਏ ਜਾ ਰਹੇ ਹਨ ਤਾਂ ਕਿ ਸਕੂਲਾਂ ਦਾ ਵਿਅਰਥ ਪਾਣੀ ਜਲ ਸਰੋਤਾਂ ਨੂੰ ਗੰਦਾ ਨਾ ਕਰ ਸਕੇ।ਇਸ ਨਾਲ ਵਾਤਾਵਰਣ ਨੂੰ ਸਾਫ ਰਖਣ ਵਿੱਚ ਮਦਦ ਮਿਲੇਗੀ।ਜਿਲ੍ਹਾ ਸਾਇੰਸ ਸੁਪਰਵਾਇਜਰ ਸ਼੍ਰੀ ਸਵਤੰਤਰ ਕੁਮਾਰ ਜੀ ਨੇ ਜਾਣਕਾਰੀ ਦਿੱਤੀ ਕਿ ਸਰਕਾਰੀ ਮਿਡਲ ਸਕੂਲ ਫੰਗਤੋਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ, ਸਰਕਾਰੀ ਮਿਡਲ ਸਕੂਲ ਭਨਵਾਲ, ਸਰਕਾਰੀ ਮਿਡਲ ਸਕੂਲ ਲਧਪਾਲਵਾਂ, ਸਰਕਾਰੀ ਹਾਈ ਸਕੂਲ ਥਰਿਆਲ ਅਤੇ ਕ੍ਰਿਸ਼ਨਾ ਗੁਰੂਕੁਲ ਸਕੂਲ ਸਿੰਊਟੀ ਦੀ ਚੋਣ ਇਸ ਪ੍ਰੌਜੈਕਟ ਅਧੀਨ ਕੀਤੀ ਗਈ ਹੈ।ਇਸ ਪ੍ਰੋਜੈਕਟ ਅਧੀਨ ਵਿਦਿਆਥੀਆਂ ਨੂੰ ਵਿਅਰਥ ਪਾਣੀ ਦੇ ਨਿਪਟਾਰੇ ਸੰਬਧੀ ਜਾਨਕਾਰੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵੱਖ-ਵੱਖ ਮੁਕਾਬਲੇ ਜਿਵੇਂ ਚਾਰਟ ਮੇਕਿੰਗ ਅਤੇ ਲੈਕਚਰ ਕਰਵਾਏ ਗਏ ਹਨ।ਆਮ ਜਨਤਾ ਨੂੰ ਵੀ ਪੈਂਫਲੈਟ ਅਤੇ ਰੈਲੀਆਂ ਰਾਹੀਂ ਜਾਗਰੁਕ ਕੀਤਾ ਜਾਵੇਗਾ।ਉਨ੍ਹਾਂ ਜਾਣਕਾਰੀ ਦਿੱਤੀ ਕਿ ਹਰ ਸਕੂਲ ਵਿੱਚ ਇੱਕ ਅਧਿਆਪਕ ਦੀ ਚੋਣ ਕੀਤੀ ਗਈ ਹੈ ਜੋ ਅਪਣੇ ਸਕੂਲ ਵਿੱਚ ਇਸ ਪ੍ਰੋਜੈਕਟ ਦੇ ਇੰਚਾਰਜ ਹਰਣਗੇ ਅਤੇ ਸਕੂਲ ਮੁੱਖੀ ਨਾਲ ਮਿਲ ਕੇ ਕੰਮ ਕਰਣਗੇ।ਇਸ ਮੌੇਕੇ ਪ੍ਰੋਜੈਕਟ ਇੰਚਾਰਜ ਸੰਜੀਵ ਸ਼ਰਮਾ (ਸਮਿਸ ਫੰਗਤੋਲੀ), ਸਿਧਾਰਥ ਚੰਦਰ (ਸਸਸਸ ਮਾਧੋਪੁਰ), ਮਨਮੋਹਨ ਸਿੰਘ (ਸਮਿਸ ਲਧਪਾਲਵਾਂ),ਅਰੁਣ ਕੁਮਾਰ (ਸਮਿਸ ਭਨਵਾਲ), ਮਧੂ ਪਠਾਨਿਆ (ਕ੍ਰਿਸ਼ਨਾ ਗੁਰੂਕੁਲ) ਅਤੇ ਰਮੇਸ਼ ਕੁਮਾਰ (ਸਹਸ ਥਰਿਆਲ) ਹਾਜਰ ਸਨ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media