Friday, September 25, 2026

ਡਾ: ਗੁਰਪ੍ਰਤਾਪ ਸਿੰਘ ਸੀ.ਕੇ.ਡੀ ਆਈ.ਐਮ.ਟੀ ਦੇ ਪ੍ਰਿੰਸੀਪਲ ਨਿਯੁੱਕਤ

PPN1602201716
ਅੰਮ੍ਰਿਤਸਰ, 16 ਫ਼ਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਡਾ: ਗੁਰਪ੍ਰਤਾਪ ਸਿੰਘ ਦੀ ਨਵੇਂ ਪ੍ਰਿੰਸੀਪਲ ਵਜੋਂ ਨਿਯੁੱਕਤੀ ਕੀਤੀ ਹੈ।ਮੋਹਾਲੀ ਦੇ ਇਕ ਨਾਮਵਰ ਕਾਲਜ ਵਿਖੇ ਬਤੌਰ ਪ੍ਰੋਫੈਸਰ ਸੇਵਾ ਨਿਭਾਅ ਚੁੱਕੇ ਡਾ: ਗੁਰਪ੍ਰਤਾਪ ਸਿੰਘ ਨੇ ਸੀ.ਕੇ.ਡੀ. ਇੰਸਟੀਚਿਊਟ ਦੇ ਸੇਵਾ ਮੁਕਤ ਹੋਏ ਪ੍ਰਿੰਸੀਪਲ ਐਚ.ਐਸ ਸੰਧੂ ਦੀ ਥਾਂ ‘ਤੇ ਆਪਣਾ ਅਹੁੱਦਾ ਸੰਭਾਲ ਲ਼ਿਆ ਹੈ।ਇਹਨਾਂ ਦੇ ਨਾਲ ਹੀ ਕਾਲਜ ਦੇ ਪ੍ਰੋਫੈਸਰ ਇੰਜੀ: ਜੈਦੀਪ ਸਿੰਘ ਨੂੰ ਪ੍ਰਬੰਧਕੀ ਕਮੇਟੀ ਵਲੋਂ ਐਡਮਿਸ਼ਨ ਇੰਚਾਰਜ ਦੇ ਅਹੁੱਦੇ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ।ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ, ਮੈਂਬਰ ਇੰਚਾਰਜ ਸ਼੍ਰੀਮਤੀ ਸੁਖਬੀਰ ਕੌਰ ਮਾਹਲ, ਨਵਪ੍ਰੀਤ ਸਿੰਘ ਅਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਸੀ.ਕੇ.ਡੀ.ਆਈ.ਐਮ.ਟੀ ਜਿਥੇ ਵਿਦਿਆਰਥੀਆਂ ਦੀਆਂ ਨਾਮਵਰ ਕੰਪਨੀਆਂ ਵਿੱਚ ਪਲੇਸਮੈਂਟਾਂ ਕਰਵਾਉਂਦਾ ਹੈ, ਉਥੇ ਇਹ ਯੁਨੀਵਰਸਿਟੀ ਟਾਪਰ ਵੀ ਪੈਦਾ ਕਰ ਰਿਹਾ ਹੈ।ਇਥੇ ਪੜ੍ਹਾਈ ਦੇ ਨਾਲ-ਨਾਲ ਪ੍ਰਾਜੈਕਟ ਤਿਆਰ ਕਰਵਾਉਣ ਵਿਦਿਆਰਥੀਆਂ ਦੀਆਂ ਇੰਡਸਟ੍ਰੀਅਲ, ਹੋਟਲਜ਼, ਏਅਰਪੋਰਟ, ਟਰੈਵਲ ਏੈਜੰਸੀਆਂ ਆਦਿ ਵਿੱਚ ਟ੍ਰੇੰਿਨੰਗ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply