Wednesday, July 22, 2026

ਇੰਟਰਨੈਸ਼ਨਲ ਵਾਇਸ ਗਵਰਨਰ ਲਾਇਨ ਨਰੇਸ਼ ਅਗਰਵਾਲ ਵਲੋਂ ਚਿਲਡਰਨ ਪਾਰਕ ਦਾ ਉਦਘਾਟਨ

ਮੋਬਾਇਲ ਹਸਪਤਾਲ ਤੇ ਐਂਬੂਲੈਸ ਸਿਵਲ ਹਸਤਪਾਲ ਨੂੰ ਸੌਪੀ

ਬਟਾਲਾ, 17 ਫਰਵਰੀ (ਨਰਿੰਦਰ ਬਰਨਾਲ)- ਬਟਾਲਾ ਸਥਿਤ ਲਾਇਨ ਕਲੱਬ ਸਮਾਇਲ ਵੱਲੋਂ ਬਟਾਲਾ ਵਿੱਚ ਲੋਕ ਸੇਵਾ ਲਈ ਬਣਾਏ ਗਏ ਚਿਲਡਰਨ ਪਾਰਕ ਦਾ ਉਦਘਾਟਨ ਕੀਤਾ ਗਿਆ।PPN1702201701

ਪਾਰਕ ਦਾ ਉਦਘਾਟਨ ਲਾਇਨ ਕਲੱਬ ਦੇ ਇੰਟਰਨੈਸ਼ਨਲ ਫਸਟ ਵਾਈਸ ਪ੍ਰੈਜ਼ੀਡੈਂਟ ਲਾਇਨ ਡਾ. ਨਰੇਸ਼ ਅਗਰਵਾਲ ਤੇ ਲਾਇਨ ਵੀ.ਐਮ ਗੋਇਲ, ਲਾਇਨ ਸੁਦੀਪ ਗਰਗ ਵੱਲੋਂ ਸਮੂਹ ਲਾਇਨ ਆਗੂਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ।ਪਿਛਲੇ ਦਿਨੀਂ ਇਸੇ ਕਲੱਬ ਵੱਲੋਂ ਸਰਕਾਰੀ ਹਸਪਤਾਲ ਨੂੰ ਇੱਕ ਮੈਡੀਕਲ ਵੈਨ ਦਿੱਤੀ ਗਈ ਸੀ, ਜਿਸ ਵਿੱਚ ਮੈਡੀਕਲ ਸਹੂਲਤਾਂ ਤੇ ਜੀ.ਪੀ.ਐਮ.ਐਸ ਸਿਸਟਮ ਲੱਗਾ ਹੋਇਆ ਸੀ।ਲਾਇਨ ਕਲੱਬ ਸਮਾਇਲ ਦੀ ਪੁਰਜ਼ੋਰ ਕੋਸ਼ਿਸ਼ ਸਦਕਾ ਤੇ ਲਾਇਨ ਡਾ. ਨਰੇਸ਼ ਅਗਰਵਾਲ ਦੇ ਸਹਿਯੋਗ ਨਾਲ ਬਟਾਲਾ ਦੀ ਧਰਮਪੁਰਾ ਕਾਲੋਨੀ ਵਿੱਚ ਬੱਚਿਆਂ ਦੇ ਖੇਡਣ ਲਈ ਪਾਰਕ ਬਣਾ ਦਿੱਤਾ ਗਿਆ ਜਿਸ ਵਿੱਚ ਬੱਚਿਆਂ ਲਈ ਝੂਲੇ ਤੇ ਹੋਰ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ।ਥਾਂ-ਥਾਂ ਲੱਗੇ ਫੁੱਲਾਂ ਦੇ ਦਰੱਖ਼ਤ ਤੇ ਧੁੱਪ ਤੋਂ ਬਚਣ ਲਈ ਛਾਂਦਾਰ ਰੁੱਖ ਲਗਾ ਕੇ ਵੱਖ-ਵੱਖ ਲਾਇਨ ਆਗੂਆਂ ਵੱਲੋਂ ਪਾਰਕ ਨੂੰ ਸੋਹਣਾ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਗਿਆ।
ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਆਏ ਹੋਏ ਲਾਇਨ ਆਗੂਆਂ ਨੂੰ ਜੀ ਆਇਆਂ ਆਖਿਆ ਗਿਆ।ਪਾਰਕ ਦਾ ਮਹੂਰਤ ਕਰਨ ਤੋਂ ਪਹਿਲਾਂ ਸਰਕਾਰੀ ਕੰਨਿਆ ਸਕੂਲ (ਲੜਕੀਆਂ) ਧਰਮਪੁਰਾ ਕਾਲੋਨੀ ਬਟਾਲਾ ਵੱਲੋਂ ਆਏ ਹੋਏ ਲਾਇਨ ਆਗੂਆਂ ਦਾ ਸਵਾਗਤ ਕੀਤਾ ਗਿਆ।ਸਕੂਲ ਦੇ ਬੱਚਿਆਂ ਵੱਲੋਂ ਬੈਂਡ ਵਜਾ ਕੇ ਇੱਕੋ ਫ਼ੌਜੀ ਅੰਦਾਜ਼ ਵਿੱਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਸਰਕਾਰੀ ਹਸਪਤਾਲ ਬਟਾਲਾ ਨੂੰ ਸੌਂਪੀ ਮੈਡੀਕਲ ਵੈਨ ਦੀਆਂ ਚਾਬੀਆਂ ਹਸਪਤਾਲ ਦੇ ਐਸ.ਐਮ.ਓ ਸੰਜੀਵ ਭੱਲਾ ਨੂੰ ਸੌਂਪ ਕੇ ਮੈਡੀਕਲ ਵੈਨ  ਨੂੰ ਲੋਕਹਿੱਤ ਵਾਸਤੇ ਤੋਰਿਆ।ਐਸ.ਐਮ.ਓ ਭੱਲਾ ਨੇ ਆਏ ਸਮੂਹ ਲੋਕਾਂ ਤੇ ਲਾਇਨ ਆਗੂਆਂ ਦੀ ਹਾਜ਼ਰੀ ਵਿੱਚ ਪ੍ਰਣ ਕੀਤਾ ਕਿ ਇਸ ਮੈਡੀਕਲ ਵੈਨ ਦਾ ਵੱਧ ਤੋਂ ਵੱਧ ਸਦਉਪਯੋਗ ਕਰਕੇ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਦੇ ਲਈ ਉਨ੍ਹਾਂ ਦੇ ਘਰਾਂ ਤੱਕ ਪਹੁੰਚਿਆ ਜਾਵੇਗਾ।ਇਸ ਮੌਕੇ ’ਤੇ ਲਾਇਨ ਸੰਦੀਪ, ਲਾਇਨ ਵਿਸ਼ਵਾਮਿੱਤਰ, ਲਾਇਨ ਯਸ਼ਪਾਲ ਚੌਹਾਨ, ਲਾਇਨ ਗੁਰਪ੍ਰੀਤ ਸਿੰਘ ਗਿੱਲ, ਲਾਇਨ ਭਾਰਤ ਭੂਸ਼ਨ ਉਪ ਜਿਲਾ ਸਿਖਿਆ ਅਫਸਰ ਗੁਰਦਾਸਪੁਰ, ਜੋਨ ਚੇਅਰਮੈਨ ਡਾ. ਰਣਜੀਤ ਸਿਘ ਰੰਧਾਂਵਾ, ਲਇਨ ਸੁਖਦੇਵ ਹੰਜਰਾ, ਲਾਇਨ ਲਖਵਿੰਦਰ ਸਿੰਘ, ਨਰਿੰਦਰ ਸਿੰਘ ਬਰਨਾਲ, ਲਾਇਨ ਕਮਲਜੀਤ ਕੌਰ ਤੇ ਲਾਇਨ ਕਲੱਬ ਸਮਾਇਲ ਦੇ ਮੈਂਬਰ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply