Saturday, September 26, 2026

ਮੈਡਮ ਐਸ.ਡੀ.ਐਮ ਸਾਹਨੀ ਵਲੋਂ ਗਰੀਬ ਸਕੂਲ ਦੇ ਬੱਚਿਆਂ ਨੂੰ ਮਿਲੇ

ਬਠਿੰਡਾ, 17 ਫਰਵਰੀ (ਪੰਜਾਬ ਪੋਸਟ ਬਿਊਰੋ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਐਸ ਡੀ.ਐਮ ਸਾਕਸ਼ੀ ਸਾਹਨੀ ਦੁਆਰਾ ਆਸ਼ਾ ਪ੍ਰੋਜੈਕਟ ਦੇ ਤਹਿਤ ਸ਼ਹਿਰ ਵਿਚ ਚੱਲ ਰਹੇ ਗਰੀਬ ਪਰਿਵਾਰਾਂ ਦੇ ਸਕੂਲ ਇਕ ਕਦਮ ਬਚਪਨ ਦੇ ਵੱਲ ਸਕੂਲ ਵਿਚ ਦੌਰਾ ਕਰਦਿਆਂ ਸਕੂਲ ਵਿਚ ਬੱਚਿਆਂ ਨਾਲ ਕਾਫ਼ੀ ਸਮਾਂ ਬਤੀਤ ਕਰਦਿਆਂ ਬੱਚਿਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਣਿਆ।PPN1702201704

ਉਨ੍ਹਾ ਬੱਚਿਆਂ ਨੂੰ ਸਕੂਲ ਆਉਣ ਵਾਸਤੇ ਉਤਸ਼ਾਹਤ ਕੀਤਾ ਗਿਆ।ਮੈਡਮ ਸਾਹਨੀ ਨੇ ਬੱਚਿਆਂ ਨਾਲ ਖੇਡਾਂ ਖੇਡ ਕੇ ਸਮਾਂ ਬਤੀਤ ਕੀਤਾ, ਜਿਸ ਨਾਲ ਬੱਚਿਆਂ ਵਿਚ ਕਾਫ਼ੀ ਹੌਸ਼ਲਾ ਅਫ਼ਜਾਈ ਵੀ ਹੋਈ।ਉਨ੍ਹਾਂ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਦਿਨ ਬੱਚਿਆਂ ਨੂੰ ਐਸ.ਡੀ.ਐਮ ਦਫ਼ਤਰ ਅਤੇ ਕਾਰਜ ਸ਼ੈਲੀ ਵਿਖਾਉਣ ਦਾ ਸੱਦਾ ਦਿੱਤਾ। ਇਸ ਮੌਕੇ ਅੱਪੂ ਸੁਸਾਇਟੀ ਮੈਂਬਰਾਨ ਕੇਵਲ ਕ੍ਰਿਸ਼ਨ, ਗੁਰਪ੍ਰੀਤ ਸਿੰਘ, ਜੋਨੀ ਸਿੰਗਲਾ, ਗਗਨਪ੍ਰੀਤ, ਮਨਪ੍ਰੀਤ ਕੌਰ ਸੁਨੀਤਾ ਆਦਿ ਵਲੋਂ ਐਸ.ਡੀ.ਐਮ ਦਾ ਸਨਮਾਨ ਕੀਤਾ ਗਿਆ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply