ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀਤੀ ਰਾਤ ਇਕ ਕਰਿਆਨੇ ਦੀ ਦੁਕਾਨ `ਤੇ ਸਮਾਨ ਲੈਣ ਦੇ ਬਹਾਨੇ ਆਏ ਵਿਅਕਤੀਆਂ ਨੇ ਨਸ਼ੇ ਦੀ ਹਾਲਤ ਲੁੱਟ-ਖੋਹ ਕੀਤੀ ਅਤੇ ਦੁਕਾਨਦਾਰ ਤੇ ਉਸ ਦੇ ਪੁੱਤਰ `ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਜਖਮੀ ਵੀ ਕੀਤਾ।
ਜਖਮੀਆਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਹਸਪਤਾਲ ਵਿਚ ਜੇਰੇ ਇਲਾਜ ਸ਼ਾਮ ਲਾਲ ਅਤੇ ਕਪਿਲ ਕੁਮਾਰ ਨੇ ਦੋਸ਼ ਲਾਈਆ ਕਿ ਬੀਤੀ ਵੀਰਵਾਰ ਦੀ ਰਾਤ ਕਰੀਬ 8 ਵਜੇ ਉਹ ਦੁਕਾਨ ਬੰਦ ਕਰਨ ਲੱਗਾ ਸੀ, ਕਿ ਵਿਜੇ ਕੁਮਾਰ ਉਸ ਦੀ ਪਤਨੀ, ਉਸ ਦਾ ਪੁੱਤਰ ਵਿਸ਼ਾਲ ਤੇ ਉਸ ਦੀ ਪਤਨੀ ਪ੍ਰੇਰਨਾ ਦੁਕਾਨ ਤੇ ਸਮਾਨ ਲੈਣ ਦੇ ਬਹਾਨੇ ਆਏ। ਔਰਤਾਂ ਦੁਕਾਨ ਤੇ ਸਮਾਨ ਦੀ ਖਰੀਦਦਾਰੀ ਕਰਨ ਲੱਗੀਆਂ ਅਤੇ ਨਸ਼ੇ ਵਿਚ ਧੁੱਤ ਵਿਜੇ ਕੁਮਾਰ ਅਤੇ ਵਿਸ਼ਾਲ ਕੁਮਾਰ ਦੁਕਾਨ `ਤੇ ਪਏ ਸਮਾਨ ਨੂੰ ਬਿਨ੍ਹਾਂ ਪੁੱਛੇ ਦੱਸੇ ਚੁੱਕਣ ਲੱਗੇ।ਜਦ ਸ਼ਾਮ ਲਾਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਸ਼ੇ ਵਿਚ ਧੁੱਤ ਵਿਅਕਤੀਆਂ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿਤਾ।ਇਸ ਦੋਰਾਨ ਵਿਸ਼ਾਲ ਕੁਮਾਰ ਲੋਹੇ ਦੀ ਰਾਡ ਲੈ ਕੇ ਆਇਆ ਤੇ ਉਹਨਾਂ ਦੋਨ੍ਹਾਂ ਪਿਉ ਪੁਤਰਾਂ `ਤੇ ਵਾਰ ਕੀਤੇ ਅਤੇ ਦੁਕਾਨ ਦੇ ਗੱਲੇ ਵਿਚ ਪਏ ਕਰੀਬ 2 ਹਜ਼ਾਰ ਰੁਪਏ ਚੁੱਕ ਲਏ।ਉਨ੍ਹਾਂ ਵੱਲੋਂ ਰੌਲਾ ਪਾਉਣ ਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਵਿਚ ਬਚਾਅ ਕਰਵਾਇਆ ਇੰਨੇ ਨੂੰ ਹਮਲਾਵਰ ਪੈਸੇ ਲੈ ਕੇ ਫਰਾਰ ਹੋ ਗਏ।ਉਨ੍ਹਾਂ ਦੱਸਿਆ ਕਿ ਹੋਸ਼ ਸੰਭਾਲਣ ਤੇ ਪਤਾ ਲੱਗਿਆ ਕਿ ਲੁਟੇਰੇ ਕਪਿਲ ਕੁਮਾਰ ਦੇ ਗਲ੍ਹ ਵਿਚ ਪਾਏ ਸੋਨੇ ਦੀ ਚੈਨ ਵੀ ਲੈ ਗਏ।ਇਸ ਮੋਕੇ ਹੋਰ ਦੁਕਾਨਦਾਰਾਂ ਵੱਲੋ ਕਪਿਲ ਕੁਮਾਰ ਅਤੇ ਉਸ ਦੇ ਪਿਤਾ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਇਸ ਝਗੜੇ ਤੋ ਬਾਅਦ ਆਪਣੇ ਪਰਿਵਾਰ ਦੇ ਨਾਲ ਸਰਕਾਰੀ ਹਸਪਤਾਲ ਵਿਖੇ ਜਾ ਕੇ ਦਾਖ਼ਲ ਹੋਏ ਦੁਜੀ ਧਿਰ ਦੇ ਵਿਜੇ ਕੁਮਾਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਨੇ ਸ਼ਾਮ ਲਾਲ ਅਤੇ ਕਪਿਲ ਕੁਮਾਰ ਨਾਲ ਕੋਈ ਮਾਰ-ਕੁੱਟ ਜਾਂ ਲੁਟਖੋਟ ਨਹੀ ਕੀਤੀ।ਵਿਜੇ ਨੇ ਕਿਹਾ ਕਿ ਉਸ ਦੀ ਨੁੰਹ ਘਰ ਵਿੱਚ ਹੀ ਕਪੜੇ ਦਾ ਕੰਮ ਕਰਦੀ ਹੈ।ਕੁੱਝ ਦਿਨ ਪਹਿਲਾਂ ਕਪਿਲ ਕੁਮਾਰ ਦੀ ਪਤਨੀ ਉਸ ਦੀ ਨੁੰਹ ਕੋਲੋ 250 ਰੁਪਏ ਦਾ ਕਪੜਾ ਉਧਾਰ ਲੈ ਕੇ ਗਈ ਸੀ। ਉਹ ਅਤੇ ਉਸ ਦੀ ਨੁੰਹ ਕਪਿਲ ਕੁਮਾਰ ਪਾਸੋ ਅਪਣੇ 250 ਰੁਪਏ ਲੈਣ ਗਏ ਸਨ, ਪਰ ਪੈਸੇ ਦੇਣ ਦੀ ਬਜਾਏ ਉਹਨਾਂ ਪਿਉ ਪੁਤਰਾਂ ਨੇ ਹਮਲਾ ਕਰਤਾ।ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ।
Punjab Post Daily Online Newspaper & Print Media