Monday, March 9, 2026

ਕਾਰ ਤੇ ਦੋ ਮੋਟਰ ਸਾਇਕਲਾਂ ਦੇ ਦਰਮਿਆਨ ਹੋਈ ਟੱਕਰ `ਚ ਤਿੰਨ ਜ਼ਖ਼ਮੀ

ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਮਲੋਟ ਰੋਡ ਸਥਿਤ ਸ਼ੈਲਰਾਂ ਦੇ ਨੇੜੇ ਕਾਰ ਅਤੇ ਦੋ ਮੋਟਰ ਸਾਇਕਲਾਂ ਦੇ ਵਿਚਕਾਰ ਹੋਈ ਟੱਕਰ ਵਿਚ ਦੋ ਮੋਟਰ ਸਾਇਕਲਾਂ ਤੇ ਸਵਾਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਅਮਨਦੀਪ ਸਿੰਘ (27) ਵਾਸੀ ਪਿੰਡ ਚੱਕ ਡੱਬਵਾਲਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਲਗਭਗ 10 ਵਜੇ ਆਪਣੇ ਮੋਟਰ ਸਾਇਕਲ ਤੇ ਪਿੰਡ ਵਾਸੀ ਰਿਸ਼ਤੇਦਾਰ ਸੁਖਦੇਵ ਸਿੰਘ ਦੇ ਨਾਲ ਕਿਸੇ ਕੰਮ ਲਈ ਪਿੰਡ ਤੋਂ ਫਾਜ਼ਿਲਕਾ ਸ਼ਹਿਰ ਵੱਲ ਆ ਰਿਹਾ ਸੀ। PPN1702201715

ਉਸ ਨੇ ਦੱਸਿਆ ਕਿ ਜਦੋਂ ਉਹ ਫਾਜ਼ਿਲਕਾ-ਮਲੋਟ ਰੋਡ `ਤੇ ਸਥਿਤ ਸ਼ੈਲਰਾਂ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਦੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ।ਪ੍ਰਾਪਤ ਜਾਣਕਾਰੀ ਦੇ ਮੁਤਾਬਕ ਉਕਤ ਕਾਰ ਚਾਲਕ ਫਾਜ਼ਿਲਕਾ ਤੋਂ ਮਲੋਟ ਜਾ ਰਿਹਾ ਸੀ ਜਦੋਂ ਉਹ ਸ਼ੈਲਰਾਂ ਦੇ ਨੇੜੇ ਪਹੁੰਚਿਆ ਅਤੇ ਆਪਣੇ ਅੱਗੇ ਜਾ ਰਹੇ ਰਜੇਸ਼ ਕੁਮਾਰ ਵਾਸੀ ਸਥਾਨਕ ਰਾਧਾ ਸਵਾਮੀ ਕਲੋਨੀ ਜੋ ਮੋਟਰ ਸਾਇਕਲ `ਤੇ ਫਾਜ਼ਿਲਕਾ ਤੋਂ ਅਰਨੀਵਾਲਾ ਜਾ ਰਿਹਾ ਸੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਾਹਮਣੇ ਤੋਂ ਆ ਰਹੇ ਮੋਟਰ ਸਾਇਕਲ ਜਿਸ ਤੇ ਦੋ ਵਿਅਕਤੀ ਸਵਾਰ ਸਨ ਦੇ ਨਾਲ ਜਾ ਟਕਰਾਈ।ਟੱਕਰ ਵਿਚ ਜ਼ਖ਼ਮੀ ਅਮਨਦੀਪ ਸਿੰਘ, ਸੁਖਦੇਵ ਸਿੰਘ ਅਤੇ ਰਜੇਸ਼ ਕੁਮਾਰ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੋਂ ਅਮਨਦੀਪ ਸਿੰਘ ਅਤੇ ਸੁਖਦੇਵ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਗਲੇ ਇਲਾਜ ਲਈ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ।ਖ਼ਬਰ ਲਿਖੇ ਜਾਣ ਤੱਕ ਰਜੇਸ਼ ਕੁਮਾਰ ਦਾ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਜਾਰੀ ਸੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply