Monday, June 29, 2026

ਪਿੰਡ ਖੂਈਖੇੜਾ ਵਿਚ ਖੂਨਦਾਨ ਕੈਂਪ ਲਗਾਇਆ

ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕ੍ਰਿਸ਼ਨ ਬਾਂਸਲ ਦੀ ਪ੍ਰੇਰਣਾ ਨਾਲ ਉਪਮੰਡਲ ਦੇ ਪਿੰਡ ਖੂਈਖੇੜਾ ਵਿਚ ਖੂਨਦਾਨ ਕੈਂਪ ਲਗਾਇਆ ਗਿਆ।PPN1702201717

ਜਿਸ ਵਿਚ 90 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰੈਸ ਸਕੱਤਰ ਰਾਜੀਵ ਕੁੱਕੜੇਜਾ ਨੇ ਦੱਸਿਆ ਕਿ ਅੱਜ ਪਿੰਡ ਦੇ ਸਰਕਾਰੀ ਹਸਪਤਾਲ ਵਿਚ ਅਯੋਜਤ ਖੂਨਦਾਨ ਕੈਂਪ ਵਿਚ ਵੱਡੀ ਗਿਣਤੀ ਵਿਚ ਵਿਕਤੀਆਂ  ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ ਨੇ 90 ਯੂਨਿਟ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿਚ ਸੁਸਾਇਟੀ ਦੇ ਪ੍ਰਧਾਨ ਅਨਮੋਲ ਬੱਬਰ, ਅਮਿਤ ਮੁੰਜ਼ਾਲ, ਸੁਨੀਲ ਕੁਮਾਰ, ਸਾਹਿਲ, ਅੰਕੁਸ਼ ਫੁੱਟੇਲਾ, ਸੋਨੂੰ ਚਾਂਦਮਾਰੀ, ਪਿੰਡ ਦੇ ਡਾ. ਵੇਦ ਪ੍ਰਕਾਸ਼ ਭੁਸਰੀ, ਦੀਪਕ ਭੁਸਰੀ ਦੀ ਅਗਵਾਈ ਵਿਚ ਸੰਕਟ ਮੋਚਨ ਸੇਵਾ ਸੰਮਤੀ ਦੇ ਮੈਂਬਰਾਂ ਵਿਨੋਦ ਕੁਮਾ, ਰਤਨ ਲਾਲ, ਯੋਗੇਸ਼ ਕੁਮਾਰ, ਸੋਹਨ ਲਾਲ, ਵਿਨੋਦ ਕੁਮਾਰ, ਰਾਮ ਚੰਦਰ, ਪਿੰਡ ਦੇ ਵਾਲੀਵਾਲ ਕਲੱਬ ਦੇ ਖਿਡਾਰੀਟਾਂ ਅਤੇ ਹਸਪਤਾਲ ਦੇ ਐਸ.ਐਮ.ਓ. ਡਾ. ਹੰਸ ਰਾਜ ਮਲੇਠੀਆ, ਡਾ. ਕੰਵਰਜੀਤ ਧਾਲੀਵਾਲ, ਡਾ. ਰੁਪਾਲੀ ਮਹਾਜਨ, ਡਾ. ਕੇਵਲ ਅਤੇ ਸਮੂਹ ਸਟਾਫ਼, ਫਾਜ਼ਿਲਕਾ ਦੇ ਬਲੱਡ ਬੈਂਕ ਦੇ ਬੀਟੀਓ ਡਾ. ਮੋਹਿਤ ਮਧੁਕਰ, ਡਾ. ਰੋਹਿਤ, ਰੰਜੂ ਗਿਰਧਰ, ਰਨਜੀਤ ਸਿੰਘ, ਰਾਜ ਸਿੰਘ, ਮਨਦੀਪ, ਨਰੇਸ਼ ਕੁਮਾਰ, ਸੋਢੀ ਸਿੰਘ ਨੇ ਸਹਿਯੋਗ ਕੀਤਾ। ਇਸ ਮੋਕੇ ਪ੍ਰਦੀਪ ਕੁਲਰੀਆ, ਨਰੇਸ਼ ਕੁਲਰੀਆ, ਭੁਪਿੰਦਰ ਯਾਦਵ, ਰਮੇਸ਼ ਕੁਲਰੀਆ, ਮਨੋਜ਼ ਯਾਦਵ, ਅਨਿਲ ਦੂਮੜਾ, ਬਲਜੀਤ ਸਿੰਘ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply