ਫਾਜ਼ਿਲਕਾ, 17 ਫਰਵਰੀ (ਵਿਨੀਤ ਅਰੋੜਾ): ਨਗਰ ਕੌਂਸਲ ਫਾਜ਼ਿਲਕਾ ਦੇ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ ਦੀ ਧਰਮਪਤਨੀ ਸਵ. ਲਲੀਤਾ ਗੁਪਤਾ ਦੀ ਅੱਜ ਪੰਜਵੀਂ ਬਰਸੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-1 ਭੈਰੋ ਬਸਤੀ ਵਿਚ ਦੂਸਰਾ ਅਨੀਮੀਆ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਬੱਚਿਆਂ ਅਤੇ ਔਰਤਾਂ ਦੇ ਖੂਨ ਦੀ ਜਾਂਚ ਕੀਤੀ ਗਈ।
ਇਸ ਮੌਕੇ ਸਮਾਜਸੇਵੀ ਗੀਤਾ ਧੂੜੀਆ ਅਤੇ ਮਹਿਲਾ ਕੌਂਸਲਰ ਸੁਰਕਸ਼ਾ ਗੁਪਤਾ ਨੇ ਦੀਪ ਜਗਾਕੇ ਕੈਂਪ ਦੀ ਸ਼ੁਰੂਆਤ ਕੀਤੀ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਡਾ. ਐਸ.ਪੀ.ਗਰਗ ਨੇ ਕਿਹਾ ਕਿ ਸੰਤੁਲਤ ਭੋਜਨ ਨਾ ਖਾਣ ਅਤੇ ਆਪਣੀ ਸਿਹਤ ਦੀ ਰੈਗੂਲਰ ਜਾਂਚ ਨਾ ਕਰਵਾਉਣ ਕਾਰਨ ਔਰਤਾਂ ਵਿਚ ਖੂਨ ਦੀ ਕਮੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੂਸ਼ਤ ਭੋਜਨ ਕਰਨ ਨਾਲ ਬੱਚਿਆਂ ਦੇ ਪੇਟ ਵਿਚ ਕੀੜੇ ਪੈਦਾ ਹੋ ਜਾਦੇ ਹਨ ਅਤੇ ਉਹ ਭੋਜਨ ਨੂੰ ਸਹੀ ਤਰ੍ਹਾਂ ਨਾਲ ਪਚਨ ਨਹੀਂ ਦਿੰਦੇ। ਅਜਿਹੇ ਵਿਚ ਉਹ ਅਨੀਮੀਆ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸਦਾ ਇੱਕ ਹੋਰ ਵੱਡਾ ਕਾਰਨ ਗਰਭਵਤੀ ਔਰਤਾਂ ਵੱਲੋਂ ਸੰਤੁਲਤ ਭੋਜਨ ਨਾ ਕਰਨਾ ਵੀ ਹੈ। ਜਿਸ ਕਾਰਨ ਉਨ੍ਹਾਂ ਦੇ ਬੱਚੇ ਵੀ ਤੰਦਰੁਸਤ ਪੈਦਾ ਨਹੀਂ ਹੁੰਦੇ।
ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਨੂੰ ਰੈਗੂਲਰ ਜਾਂਚ ਕਰਵਾਉਣ ਦੀ ਅਪੀਲ ਕੀਤੀ ਤਾਕਿ ਸਮੇਂ ਤੇ ਇਸ ਰੋਗ ਦਾ ਪਤਾ ਲਗਾਇਆ ਜਾ ਸਕੇ। ਕੈਂਪ ਵਿਚ ਡਾ. ਅੰਕਿਤਾ ਜਸੂਜਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਜਾਣਕਾਰੀ ਦਿੰਦੇ ਹੋਏ ਬਜਰੰਗ ਲਾਲ ਗੁਪਤਾ ਨੇ ਦੱਸਿਆ ਕਿ ਕੈਂਪ ਵਿਚ 330 ਔਰਤਾਂ ਅਤੇ ਬੱਚਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ ਜਿਆਦਾਤਰ ਵਿਚ ਖੂਨ ਦੀ ਕਮੀ ਪਾਈ ਗਈ ਹੈ। ਇਸ ਮੌਕੇ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ ਹਨ। ਕੈਂਪ ਵਿਚ ਲਲੀਤਾ ਗੁਪਤਾ ਮੈਮੋਰੀਅਲ ਲੈਬ, ਗੁਪਤਾ ਕੰਪਿਊਟਰ ਲੈਬ ਦੇ ਟੈਕਨੀਸ਼ੀਅਨ ਰਜਿੰਦਰ ਕੁਮਾਰ, ਰਾਜ ਕੁਮਾਰ ਅਤੇ ਹੋਰਨਾਂ ਨੇ ਖੂਨ ਦੀ ਜਾਂਚ ਕੀਤੀ। ਇਸ ਮੌਕੇ ਬਜਰੰਗ ਲਾਲ ਗੁਪਤਾ ਤੋਂ ਇਲਾਵਾ ਸੋਰਵ ਗੁਪਤਾ, ਨੰਦਨੀ ਗੁਪਤਾ, ਡਾ. ਰਕੇਸ਼ ਗੁਪਤਾ, ਸੁਸ਼ੀਲ ਗੁਪਤਾ, ਲੀਲਾਧਰ ਸ਼ਰਮਾ, ਕੁਸ਼ਲ ਗੋਇਲ, ਅਮਰ ਚੇਤੀਵਾਲ ਅਤੇ ਹੋਰ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media