ਜੰਡਿਆਲਾ ਗੁਰੂ, 17 ਫ਼ਰਵਰੀ (ਹਰਿੰਦਰ ਪਾਲ ਸਿੰਘ)- ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਗੁਰਦੀਪ ਸਿੰਘ ਨਾਗੀ ਦੇ ਦਫਤਰ ਜੰਡਿਆਲਾ ਗੁਰੂ ਵਿਖੇ ਕੀਤੀ ਗਈ।
ਜਿਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀ ਜੰਡਿਆਲਾ ਗੁਰੂ ਦੇ ਸੀਨੀਅਰ ਪੱਤਰਕਾਰ ਮੰਗਲ ਸਿੰਘ ਹੁੰਦਲ ਦੇ ਅਚਾਨਕ ਅਕਾਲ ਚਲਾਣਾ ਕਰਨ `ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ ਗਈ।ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਲੰਘੀਆਂ ਚੋਣਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਜਨਤਾ ਅਤੇ ਰਾਜਨੀਤਿਕ ਲੋਕਾਂ ਦਾ ਸਾਂਤੀ ਬਣਾਈ ਰੱਖਣ ਸਬੰਧੀ ਵੀ ਧੰਨਵਾਦ ਮਤਾ ਪਾਸ ਕੀਤਾ ਗਿਆ।ਉਪਰੰਤ ਕਲੱਬ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਤੇ ਪੰਛੀ ਝਾਤ ਪਾਈ ਗਈ ਅਤੇ ਇਸ ਨਵੇਂ ਸਾਲ ਵਿੱਚ ਪੱਤ੍ਰਕਾਰ ਭਾਈਚਾਰੇ ਦੀ ਚੜਦੀ ਕਲਾ ਵਿੱਚ ਆਪਣੀ ਜਿੰਮੇਵਾਰੀ ਨਿਭਾੳੇੁਣ ਵਾਸਤੇ ਕਾਮਨਾ ਕੀਤੀ ਗਈ।ਇਸ ਮੌਕੇ ਕਲੱਬ ਵਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪੳੇੁਣ ਸਬੰਧੀ ਵੀ ਕੁਝ ਮਤੇ ਪਾਸ ਕੀਤੇ ਗਏ ਜੋ ਅਗਲੇ ਕੁਝ ਮਹੀਨਿਆਂ ਵਿੱਚ ਸ਼ੁਰੂ ਕੀਤੇ ਜਾਣਗੇ।ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ੳਪ ਪ੍ਰਧਾਨ ਹਰੀਸ਼ ਕੱਕੜ, ਕੁਲਦੀਪ ਸਿੰਘ ਭੁੱਲਰ, ਕੈਸ਼ੀਅਰ ਗੋਪਾਲ ਸਿੰਘ,ਰਵਿੰਦਰ ਗਿੱਲ, ਲਖਬੀਰ ਗਿੱਲ, ਪਰਗਟ ਸਿੰਘ, ਸਵਿੰਦਰ ਸਿੰਘ ਛਿੰਦਾ ਲਹੌਰੀਆ, ਅਨਿਲ ਕੁਮਾਰ, ਜਗਤਾਰ ਸਿੰਘ, ਮਲਕੀਤ ਚੀਦਾ, ਸਤਪਾਲ ਵਿਨਾਇਕ,ਸਤਿੰਦਰਬੀਰ ਸਿੰਘ ਹੁੰਦਲ, ਪ੍ਰਗਟ ਸਿੰਘ ਢੀਂਗਾ ਹਾਜ਼ਰ ਸਨ।
Punjab Post Daily Online Newspaper & Print Media