Tuesday, June 30, 2026

ਸਕੂਲੀ ਬੱਚਿਆਂ ਨੂੰ ਅਲਬੈਂਡਾਜ਼ੋਨ ਦੀਆਂ ਗੋਲੀਆਂ ਖਵਾਈਆਂ

ਜੰਡਿਆਲਾ ਗੁਰੂ, 17 ਫ਼ਰਵਰੀ (ਹਰਿੰਦਰ ਪਾਲ ਸਿੰਘ) – ਸਿਵਿਲ ਸਰਜਨ ਡਾਕਟਰ ਪ੍ਰਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ.ਐਮ.ਓ ਮਨਾਵਾਲਾ ਡਾਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਮਨਾਵਾਲਾ ਵਿਖੇ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਰਾਸ਼ਟਰੀ ਦਿਵਸ ਮੌਕੇ ਅਲਬੈਂਡਾਜ਼ੋਨ ਦੀਆਂ ਗੋਲੀਆਂ ਖਵਾਈਆਂ ਗਈਆਂ।PPN1702201722ਡਾਕਟਰ ਐਸ.ਪੀ ਸਿੰਘ ਨੇ ਦੱਸਿਆ ਕਿ 1 ਤੋਂ 10 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਸਕੂਲਾਂ, ਆਂਗਣਵਾੜੀ ਸੈਂਟਰ ਅਤੇ ਘਰਾਂ ਵਿੱਚ ਆਸ਼ਾ ਵਰਕਰਾਂ ਦੁਆਰਾ ਇਹ ਗੋਲੀਆਂ ਖਵਾਈਆਂ ਜਾਣਗੀਆਂ।ਜਿਹੜੇ ਬੱਚੇ ਕਿਸੇ ਕਾਰਣ ਇਹ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ ਉਹ 20 ਫ਼ਰਵਰੀ ਨੂੰ ਜਰੂਰ ਗੋਲੀ ਲੈ ਲੈਣ।ਜਦੋਂ ਪੇਟ ਵਿੱਚ ਕੀੜਿਆਂ ਦਾ ਖਾਤਮਾ ਹੋ ਜਾਵੇਗਾ ਤਾਂ ਬੱਚੇ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਹੋਰ ਬਿਮਾਰੀਆਂ ਵੀ ਨੇੜੇ ਨਹੀਂ ਆਉਣਗੀਆਂ।ਇਸ ਮੌਕੇ ਡਾਕਟਰ ਸੁਮੀਤ ਅਰੋੜਾ, ਸਕੂਲ ਮੁੱਖੀ ਜਸਬੀਰ ਸਿੰਘ, ਚਰਨਜੀਤ ਸਿੰਘ ਬੀ.ਈ.ਈ, ਅਜੀਤਪਾਲ ਸਿੰਘ ਅਤੇ ਅਜਿੰਦਰ ਕੌਰ ਹਾਜ਼ਿਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply