Tuesday, June 30, 2026

ਫੋਕਲੋਰ ਰਿਸਰਚ ਅਕਾਦਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਪੰਜਾਬੀ ਭਾਸ਼ਾ ਇਕ ਚੁਣੌਤੀ ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ  ਸੁਖਬੀਰ ਸਿੰਘ)- ਸ਼੍ਰੀ ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਟ ਵਿਖੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਪੰਜਾਬੀ ਭਾਸ਼ਾ ਇਕ ਚੁਣੌਤੀ ਵਿਸ਼ੇ ਤੇ ਬਾਪੂ ਸੋਹਣ ਸਿੰਘ ਸੁਲੇਮਪੁਰਾ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। PPN1702201725ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਡਾ: ਸੁਮੇਲ ਸਿੰਘ ਸਿੱਧੂ ਨੇ ਹਾਜਰੀ ਭਰੀ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸ਼ਾਇਰ ਸ਼੍ਰੀ ਸੁਰਜੀਤ ਜੱਜ, ਡਾ: ਅਨੂਪ ਸਿੰਘ, ਡਾ: ਸਰਬਜੀਤ ਸਿੰਘ ਪ੍ਰਦਾਨ ਕੇਂਦਰੀ ਪੰਜਾਬੀ ਲੇਖਕ ਸਭਾ, ਪਾਕਿਸਤਾਨ ਤੋਂ ਆਏ ਸ਼ਹਿਬਾਜ ਸ਼ਾਹੀਨ, ਨਿਊਜੀਲੈਂਡ ਹਰਿੰਦਰਪਾਲ ਸਿੰਘ ਢਿੱਲੋਂ, ਕਨੇਡਾ ਅਜਾਇਬ ਸਿੰਘ ਚੱਠਾ, ਡਾ: ਹਰਜਿੰਦਰਪਾਲ ਕੌਰ ਕੰਗ, ਰਮੇਸ਼ ਯਾਦਵ ਪ੍ਰਦਾਨ ਫੋਕਲੋਰ ਰਿਸਰਚ ਅਕਾਦਮੀ ਸੈਮੀਨਾਰ ਦੀ ਸ਼ੁਰੂਆਤ ਦੌਰਾਨ ਡਾ: ਸਰਬਜੀਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਤੇ ਚਿੰਤਾ ਜਾਹਿਰ ਕਰਦਿਆ ਦੱਸਿਆ ਕਿ 2001 ਦੇ ਅੰਕੜਿਆਂ ਅਨੁਸਾਰ ਭੋਜਪੁਰੀ, ਛਤੀਸ਼ਗੜ੍ਹ, ਗੜਦਾਵਲੀ ਭਾਸ਼ਾ ਨੂੰ ਹਿੰਦੀ ਭਾਸ਼ਾ ਨੇ ਜਜਬ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਭਾਸ਼ਾ ਨੂੰ ਬਚਾਉਣ ਅਤੇ ਇਸ ਦੇ ਵਿਕਾਸ ਤੇ ਵਿਸਥਾਰ ਲਈ ਯਤਨ ਕਰਨੇ ਚਾਹੀਦੇ ਹਨ। ਪਾਕਿਸਤਾਨ ਤੋਂ ਆਏ ਸਾਹਿਬਾਜ ਸ਼ਾਹੀਨ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਾਕਿਸਤਾਨੀ ਲੇਖਕ ਯਤਨ ਕਰ ਰਹੇ ਹਨ ਅਤੇ ਪੰਜਾਬ ਵਿੱਚੋਂ ਅਜਿਹੀਆਂ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾਂ ਕਰਦੇ ਹਨ। ਡਾ: ਅਨੂਪ ਸਿੰਘ ਨੇ ਵਿਦਿਆਰਥੀਆਂ ਨੂੰ ਮਾਂ-ਬੋਲੀ, ਮਾਂ-ਜਨਨੀ, ਧਰਤੀ ਮਾਂ ਨਾਲ ਹਮੇਸ਼ਾ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਮਾਂ ਬੋਲੀ ਨੂੰ ਛੱਡ ਕੇ ਕਿਸੇ ਹੋਰ ਭਾਸ਼ਾ ਵਿੱਚ ਮਾਹਿਰ ਨਹੀਂ ਹੋ ਸਕਦਾ।
ਨਿਊਜੀਲੈਂਡ ਤੋਂ ਆਏ ਮਨਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਪ੍ਰਚਾਰਕ ਦਿਲ ਤੋਂ ਪੰਜਾਬੀ ਦੀ ਸੇਵਾ ਕਰਨ ਅਤੇ ਇਸ ਨੂੰ ਆਪਣਾ ਪੇਸ਼ਾ ਨਾ ਬਣਾਉਣ। ਉਨ੍ਹਾਂ ਕਿਹਾ ਕਿ ਉਹ ਪਿਛਲੇ 38 ਸਾਲਾਂ ਤੋਂ ਨਿਊਜੀਲੈਂਡ ਵਿੱਚ ਰਹਿ ਕਿ ਪੰਜਾਬੀ ਮਾਂ ਬੋਲੀ ਨਾਲ ਹਮੇਸ਼ਾ ਜੁੜੇ ਹੋਏ ਹਨ। ਕਨੇਡਾ ਤੋਂ ਆਏ ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਪੰਜਾਬੀ ਦੇ ਵਿਕਾਸ ਲਈ ਪੰਜਾਬੀ ਲੇਖਕਾਂ ਦੇ ਯਤਨਾਂ ਨਾਲ ਉਨ੍ਹਾਂ ਵੱਲੋਂ ਤਿੰਨ ਵਿਸ਼ਵ ਪੰਜਾਬੀ ਕਾਨਫਰੰਸਾ ਕਰਵਾਈਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲੇਖਕਾਂ ਨੂੰ ਅਵਾਰਡ ਦਿਵਾਏ ਜਾ ਰਹੇ ਹਨ ਅਤੇ ਪੰਜਾਬੀ ਲੇਖਕਾਂ ਦੇ ਨੋਬਲ ਇਨਾਮ ਜਿੱਤਣ ਲਈ ਯਤਨ ਕੀਤੇ ਜਾਣਗੇ। ਪ੍ਰਸਿੱਧ ਸ਼ਾਇਰ ਸ਼੍ਰੀ ਸੁਰਜੀਤ ਜੱਜ ਨੇ ਵਿਦਿਆਰਥੀਆਂ ਨੂੰ ਕਦਰਾਂ ਕੀਮਤਾਂ ਦੇ ਨਾਲ-ਨਾਲ ਮਾਂ-ਬੋਲੀ ਨਾਲ ਜੁੜੇ ਰਹਿਣ ਲਈ ਕਿਹਾ। ਉਨ੍ਹਾਂ ਨੇ ਆਪਣਾ ਪ੍ਰਸਿੱਧ ਕਲਾਮ ‘‘ਤੂੰ ਮਰਦਾਂ ਰਹੀਂ ਚਾਰ ਸਿਆੜਾਂ ਨੂੰ’’ ਉਨ੍ਹਾਂ ਪੂਰਾ ਦੇਸ਼ ਵਿਕਾ ਦੇਣਾ। ਪੇਸ਼ ਕੀਤਾ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਭਰਵੀਆਂ ਤਾੜੀਆਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਇਸ ਮੌਕੇ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਹਾਂਬੀਰ ਗਿੱਲ, ਅਵਤਾਰ ਸਿੰਘ ਕੰਗ, ਮਨਜਿੰਦਰਪ੍ਰੀਤ ਸਿੰਘ ਫੁੱਲ, ਦਮਨਪ੍ਰੀਤ ਸਿੰਘ, ਪ੍ਰਿੰਸੀਪਲ ਅਨਮੋਲਦੀਪ ਕੌਰ, ਗੁਰਦੇਵ ਸਿੰਘ ਮਹਿਲਾਂਵਾਲਾ, ਰੰਜੀਵ ਸ਼ਰਮਾ, ਸ਼ਤੀਸ਼ ਝਿੰਗਨ, ਦਿਲਬਾਗ ਸਿੰਘ ਸਰਕਾਰੀਆ, ਹਰਜੀਤ ਸਿੰਘ ਸਰਕਾਰੀਆ, ਧਰਮਿੰਦਰ ਔਲਖ, ਓਮ ਪ੍ਰਕਾਸ਼ ਭਗਤ, ਉਕਾਰ ਸਿੰਘ ਰਾਜਾਤਾਲ, ਇੰਜੀ: ਜਸਵੰਤ ਸਿੰਘ ਰੰਧਾਵਾ, ਕਰਮਜੀਤ ਕੌਰ ਜੱਸੜ, ਜਤਿੰਦਰ ਸਿੰਘ ਸਫਰੀ ਆਦਿ ਹਾਜਰ ਸਨ। ਸਟੇਜ ਦੇ ਫਰਜ ਕਮਲਜੀਤ ਕੌਰ ਗਿੱਲ ਨੇ ਬਾਖੂਬੀ ਨਿਭਾਏ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply