Monday, August 10, 2026

ਕਸਬਾ ਹਰਚੋਵਾਲ ਵਿਖੇ ਪਹੁੰਚਣ `ਤੇ ਪੈਦਲ ਯਾਤਰਾ ਦੇ ਸਵਾਗਤ ਲਈ ਸੰਗਤਾਂ ਵਲੋਂ ਤਿਆਰੀਆਂ ਜਾਰੀ

ਹਰਚੋਵਾਲ (ਗੁਰਦਾਸਪੁਰ), 17 ਫਰਵਰੀ (ਪੰਜਾਬ ਪੋਸਟ- ਰਿਆੜ)- ਹਰ ਸਾਲ ਦੀ ਤਰਾਂ ਭੇਟ ਪੱਤਣ ਤੋਂ ਚੋਲਾ ਸਾਹਿਬ ਲਈ ਰਵਾਨਾ ਹੋਣ ਵਾਲੀ ਪੈਦਲ ਯਾਤਰਾ ਵਿੱਚ ਸ਼ਾਮਲ ਸੰਗਤਾਂ ਦੇ ਸੰਗ ਦਾ 2 ਮਾਰਚ ਨੂੰ ਕਸਬਾ ਹਰਚੋਵਾਲ ਵਿਖੇ ਭਰਵਾਂ ਸਵਾਗਤ ਕਰਨ ਸਬੰਧੀ ਇਲਾਕਾ ਵਾਸੀਆਂ ਦੀ ਇੱਕ ਮੀਟਿੰਗ ਹੋਈ।ਜਿਸ ਵਿੱਚ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਪੀਰਮੁਹੰਮਦ ਦੇ ਕੋੰਮੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ, ਹਰਜੀਤ ਸਿੰਘ, ਗੁਰਨਾਮ ਸਿੰਘ, ਅਨੂਪ ਸਿੰਘ, ਸਰਪੰਚ ਗੁਰਨੇਕ ਸਿੰਘ ਜਥੇਦਾਰ ਬਾਬਾ ਰਣਜੀਤ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ ਲਾਭਾ, ਸਰਪੰਚ ਗੁਰਮੀਤ ਸਿੰਘ ਕੀੜੀ ਅਫਗਵਾਨਾ, ਸਾਬਕਾ ਸਰਪੰਚ ਸੁਲੱਖਣ ਸਿੰਘ ਹਰਚੋਵਾਲ ਆਦਿ ਵੀ ਸ਼ਾਮਲ ਹੋਏ।PPN1702201727

ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਗਗਨਦੀਪ ਰਿਆੜ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੈਦਲ ਯਾਤਰਾ ਜਿਲਾ ਹੁਸ਼ਿਆਰਪੁਰ ਪਿੰਡ ਖਡਿਆਲਾ ਸੈਣੀਆਂ ਤੋ ਜਥੇਦਾਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ 1 ਮਾਰਚ ਨੂੰ ਅਖੰਡ ਪਾਠ ਸਾਹਿਬ ਜੀ ਭੋਗ ਪੈਣ ਉਪਰੰਤ ਅਰਦਾਸ ਕਰ ਕੇ ਰਵਾਨਾ ਹੋਵੇਗੀ ਅਤੇ 2 ਮਾਰਚ ਨੂੰ ਪੈਦਲ ਯਾਤਰਾ ਦਾ ਕਸਬਾ ਹਰਚੋਵਾਲ ਵਿਖੇ ਪਹੁੰਚਣ `ਤੇ ਸਵਾਗਤ ਕਰਨ ਲਈ ਇਲਾਕੇ ਦੀਆਂ ਸੰਗਤਾਂ ਵੱਲੋ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।
ਉਨਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਮੋਟਸਾਈਕਲਾਂ ਦੇ ਸਲੰੰਸਰ ਲਾਹ ਕੇ ਪਟਾਕੇ ਮਾਰਣ ਵਾਲੇ ਮਨਚਲੇ ਨੋਜਵਾਨਾਂ `ਤੇ ਸਖਤੀ ਨਾਲ ਸਿਕੰਜਾ ਕੱਸਣ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸ.ਐਸ.ਪੀ ਬਟਾਲਾ ਪਾਸੋਂ ਮੰਗ ਕੀਤੀ ਕੀਤੀ ਹੈ, ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਉਨਾਂ ਕਿਹਾ ਕਿ ਲੋਕਾਂ ਵਲੋਂ ਆਪਣੀ ਮਰਜ਼ੀ ਨਾਲ ਸੜਕਾਂ `ਤੇ ਟਰੈਕਟਰ, ਟਰਾਲੀਆਂ, ਬੱਸਾਂ, ਟਰੱਕਾਂ ਆਦਿ ਨੂੰ ਖੜਾ ਕਰ ਦੇਣ ਨਾਲ ਲੱਗਦੇ ਜਾਮ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਪਿਛਲੇ ਸਾਲ ਇੱਕ ਨੋਜਵਾਨ ਦੀ ਵੀ ਮੋਤ ਹੋ ਗਈ ਸੀ।ਇਸ ਲਈ 2 ਮਾਰਚ ਨੂੰ ਭੇਟਪੱਤਣ ਤੋਂ ਲੈ ਕੇ ਹਰਚੋਵਾਲ ਤੱਕ ਟਰੈਫਿਕ ਕੰਟਰੋਲ ਕਰਨ ਦੀ ਵੀ ਪੁਲਿਸ ਪ੍ਰਸਾਸ਼ਨ ਨੂੰ ਅਪੀਲ ਕੀਤੀ ਗਈ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply