Tuesday, June 23, 2026

ਵਪਾਰੀ ਕੋਲੋਂ ਨਗਦੀ ਦਾ ਬੈਗ ਖੋਹ ਕੇ ਨੋਜਵਾਨ ਫਰਾਰ

ਬਠਿੰਡਾ, 18 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਵਿਚ ਪੁਲਿਸ ਵਲੋਂ ਚੌਕਸੀ ਵਧਾਉਣ ਦੇ ਲੱਖ ਦਾਅਵਿਆਂ ਤੋਂ ਬਾਅਦ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਟੇਰੇ ਬੇਖੌਫ਼ ਹੋ ਕੇ ਦਿਨ ਦਿਹਾੜੇ ਰਾਹ ਜਾਂਦੇ ਲੋਕਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਵਾਪਰੀ ਇਕ ਤਾਜ਼ਾ ਘਟਨਾ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਕ ਵਪਾਰੀ ਕੋਲੋਂ ਰੁਪਇਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜੈਤੋ ਮੰਡੀ ਦਾ ਵਪਾਰੀ ਰਾਘਵ ਪੁੱਤਰ ਰਾਜ ਕੁਮਾਰ ਰੁਪਏ ਜਮ੍ਹਾਂ ਕਰਵਾਉਣ ਲਈ ਸ਼ਹਿਰ ਵਿਚ ਆਇਆ ਸੀ। ਜਦੋਂ ਉਹ ਸਥਾਨਕ ਪੀਰਖਾਨੇ ਕੋਲ ਪਹੁੰਚਿਆ ਤਾਂ ਪਿੱਛੋਂ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਸ ਦੇ ਹੱਥ ਵਿਚ ਫੜਿਆ ਹੋਇਆ ਰੁਪਇਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।ਵਪਾਰੀ ਦੇ ਦੱਸਣ ਅਨੁਸਾਰ ਬੈਗ ਵਿੱਚ 90 ਹਜਾਰ ਰੁਪਏ ਸਨ।ਥਾਣਾ ਸਿਵਲ ਲਾਈਨ ਦੇ ਇੰਚਾਰਜ ਘਟਨਾ ਦੀ ਸੂਚਲਾ ਮਿਲਣ ’ਤੇ ਮੌਕੇ ’ਤੇ ਪਹੁੰਚੇ। ਵਪਾਰੀ ਅਤੇ ਘਟਨਾ ’ਤੇ ਮੌਜੁੂਦ ਲੋਕਾਂ ਕੋਲੋਂ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply