Tuesday, June 23, 2026

ਹੋਸੰਨਾ ਪੰਜਾਬੀ ਮਿਸ਼ਨਰੀ ਚਰਚ ਤੁੰਗਾਂ ਨੇ ਕਰਵਾਈਆਂ 3 ਲੋੜਵੰਦ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ

PPN1802201603
ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਸਥਾਨਕ ਮਜੀਠਾ ਰੋਡ ਵਿਖੇ ਤੁੰਗ ਬਾਲਾ ਨਜਦੀਕ ਵਿਖੇ ਹੋਸੰਨਾ ਪੰਜਾਬੀ ਮਿਸ਼ਨਰੀ ਚਰਚ ਵੱਲੋਂ ਸੰਗਤ ਦੇ ਸਹਿਯੋਗ ਨਾਲ 3 ਗਰੀਬ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਈਆਂ ਗਈਆਂ। ਇਸ ਬਾਬਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਮਿਉਲ ਪਾਸਟਰ ਨੇ ਦੱਸਿਆ ਕੇ ਮਿਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ 5 ਲੋੜਵੰਦ ਲੜਕੀਆਂ ਦੀ ਸ਼ਾਦੀਆਂ ਕਰਵਾਈਆਂ ਗਈਆਂ ਹਨ, ਜਿੰਨਾਂ ਦੇ ਪਰਿਵਾਰ  ਪ੍ਰਭੂ ਯਿਸ਼ੂ ਮਸੀਹ ਦੇ ਨਾਲ ਚੱਲ ਰਹੇ ਹਨ।ਇਸ ਤਰਾਂ ਦੇ ਹੋਰ ਵੀ ਕਈ ਲੋੜਵੰਦ ਪਰਿਵਾਰ ਹਨ, ਜੋ ਆਪਣੀਆਂ ਬੱਚੀਆਂ ਦੀਆਂ ਸ਼ਾਦੀਆਂ ਨਹੀਂ ਕਰ ਸਕਦ, ਉਹ ਹਰ ਵੇਲੇ ਉਹਨਾਂ ਦੇ ਨਾਲ ਹਾਂ ਉਨਾਂ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਜੀ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਤਿੰਨਾਂ ਸ਼ਾਦੀ ਦੇ ਜੋੜਿਆ ਦੇ ਨਿਕਾਹ ਕੀਤੇ ਗਏ ਹਨ।ਇਹਨਾਂ ਜੋੜਿਆਂ ਨੂੰ ਘਰ ਵਿੱਚ ਵਰਤਣ ਵਾਲਾ ਸਮਾਨ ਵੀ ਦਿੱਤਾ ਗਿਆ।ਇਸ ਮੌਕੇ ਤੇ ਪਾਸਟਰ ਸੁਖਦੇਵ ਸਿੰਘ ਸੰਧੂ, ਪਾਸਟਰ ਜਤਿੰਦਰ ਸਿੰਘ ਨਾਗ ਕਲਾਂ, ਸਾਬਕਾ ਐਸ.ਡੀ.ਓ ਸੰਤੋਖ ਸਿੰਘ, ਪਾਸਟਰ ਰਮੇਸ਼ ਮਸੀਹ, ਦਲਬੀਰ ਸਿੰਘ ਪੰਡੋਰੀ, ਲੰਗਰ ਕਮੇਟੀ ਦੇ ਸੇਵਾਦਾਰ ਭਾਈ ਬਿੱਟੂ ਵੀ ਮੌਜੂਦ ਸਨ ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply