
ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਪੰਜਾਬੀ ਅਕਾਦਮੀ ਦਿੱਲੀ, ਵਿਰਸਾ ਵਿਹਾਰ ਸੋਸਾਇਟੀ ਅਤੇ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਭਾਰਤੀ ਰੰਗਮੰਚ ਨੂੰ ਕੇਂਦਰ ’ਚ ਰੱਖ ਕੇ ਦੋ ਰੋਜਾ ਰੰਗ ਮੰਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਅੱਜ ਇੱਥੋਂ ਜਾਰੀ ਬਿਆਨ ’ਚ ਕੇਂਦਰੀ ਸਭਾ ਦੇ ਜਨ: ਸਕੱਤਰ ਸ਼ੁਸ਼ੀਲ ਦੁਸਾਂਝ, ਕੇਵਲ ਧਾਲੀਵਾਲ ਅਤੇ ਦੀਪ ਦਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ 25 ਅਤੇ 26 ਫਰਵਰੀ ਨੂੰ ਦੋ ਦਿਨ ਸਥਾਨਕ ਵਿਰਸਾ ਵਿਹਾਰ ’ਚ ਡਾ. ਸਰਬਜੀਤ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਣ ਵਾਲੇ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਪ੍ਰੋ: ਅਸ਼ੋਕ ਸਾਗਰ ਭਗਤ, (ਐਨ.ਐਸ.ਡੀ.) ਪਦਮ ਸ੍ਰੀ ਬੰਸੀ ਕੌਲ, ਪਦਮ ਸ੍ਰੀ ਬਲਵੰਤ ਠਾਕੁਰ ਅਤੇ ਰਾਜਾ ਬੁੰਦੇਲਾ ਕਰਨਗੇ ਅਤੇ ਗੱਲਬਾਤ ਦਾ ਵਿਸ਼ਾ ਹੋਵੇਗਾ ‘‘ਭਾਰਤੀ ਰੰਗਮੰਚ ਕੱਲ੍ਹ, ਅੱਜ ਤੇ ਭਲਕ’’।ਇਸੇ ਦਿਨ ਬਾਅਦ ਦੁਪਹਿਰ 2:30 ਵਜੇ ‘‘ਸਾਹਿਤ ਦੀ ਰੰਗਮੰਚ ਪੇਸ਼ਕਾਰੀ’’ ਵਿਸ਼ੇ ਤਹਿਤ ਹੋਣ ਵਾਲੇ ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਆਤਮਜੀਤ ਅਤੇ ਪ੍ਰੋ: ਤ੍ਰਿਪੂਰਾਰੀ ਸ਼ਰਮਾ ਕਰਨਗੇ। ਡਾ. ਸਵਰਾਜਬੀਰ, ਡਾ. ਸਾਹਿਬ ਸਿੰਘ ਅਤੇ ਡਾ. ਨਵਦੀਪ ਕੌਰ ਵਿਚਾਰ ਚਰਚਾ ’ਚ ਹਿੱਸਾ ਲੈਣਗੇ। ਦੂਜੇ ਦਿਨ ਐਤਵਾਰ ਸਵੇਰੇ 10:30 ਵਜੇ ਸ਼ੁਰੂ ਹੋਣ ਵਾਲੇ ਤੀਜੇ ਸ਼ੈਸ਼ਨ ਦਾ ਵਿਸ਼ਾ ‘‘ਨਾਟਕ ਰੰਗਮੰਚ ਤੇ ਅਲੋਚਕ’’ ਹੋਵੇਗਾ। ਡਾ. ਅਜੀਤ ਰਾਏ ਅਤੇ ਮੁਜ਼ਤਾਕ ਕਾਕ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਇਸ ਸ਼ੈਸ਼ਨ ’ਚ ਸ੍ਰੀ ਸੰਗਮ ਪਾਂਡੇ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ. ਜਸਪਾਲ ਕੌਰ ਦਿਓਲ ਗੱਲਬਾਤ ਕਰਨਗੇ। ਚੌਥਾ ਅਤੇ ਆਖਰੀ ਸ਼ੈਸ਼ਨ ‘‘ਗਭਰੇਟ ਰੰਗਮੰਚ ਦੀਆਂ ਲੋੜਾਂ ਤੇ ਸਮੱਸਿਆਵਾਂ’’ ਵਿਸ਼ੇ ਤਹਿਤ ਬਾਅਦ ਦੁਪਹਿਰ 2:00 ਵਜੇ ਹੋਣ ਵਾਲੇ ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਸਤੀਸ਼ ਕੁਮਾਰ ਵਰਮਾ, ਸ੍ਰੀ ਜਤਿੰਦਰ ਬਰਾੜ ਕਰਨਗੇ ਅਤੇ ਡਾ. ਪਾਲੀ ਭੁਪਿੰਦਰ, ਪ੍ਰੋਬੀਰ ਗੁਹਾ ਅਤੇ ਦਵਿੰਦਰ ਦਮਨ ਗੱਲਬਾਤ ’ਚ ਹਿੱਸਾ ਲੈਣਗੇ।
ਦੋ ਦਿਨ ਚੱਲਣ ਵਾਲੇ ਇਸ ਨਾਟਕ ਸੈਮੀਨਾਰ ਦੀਆਂ ਤਿਆਰੀਆਂ ਲਈ ਹੋਈ ਮੀਟਿੰਗ ’ਚ ਡਾ. ਹਜ਼ਾਰਾ ਸਿੰਘ ਚੀਮਾ, ਧਰਵਿੰਦਰ ਔਲਖ, ਸੁਮੀਤ ਸਿੰਘ, ਗੁਰਬਾਜ ਸਿੰਘ ਤੋਲਾ ਨੰਬਰ, ਸਰਬਜੀਤ ਸੰਧੂ, ਮਲਵਿੰਦਰ, ਡਾ. ਕਸ਼ਮੀਰ, ਮਨਮੋਹਨ ਢਿੱਲੋਂ, ਤਰਲੋਚਨ ਸਿੰਘ ਤਰਨ ਤਾਰਨ, ਹਰਜੀਤ ਸੰਧੂ, ਗੁਰਤੇਜ ਮਾਨ, ਸੁਖਵਿੰਦਰ ਵਿਰਕ, ਸਰਬਜੀਤ ਲਾਡਾ, ਪਵੇਲ ਸੰਧੂ, ਭੁਪਿੰਦਰ ਸਿੰਘ ਸੰਧੂ, ਅਰਤਿੰਦਰ ਸੰਧੂ, ਕੁਲਵੰਤ ਸਿੰਘ ਅਣਖੀ, ਜਸਬੀਰ ਸਿੰਘ ਸੱਗੂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਰੰਗਮੰਚ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media