ਪਠਾਨਕੋਟ, 18 ਫਰਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਮੈਜਿਸਟਰੇਟ ਪਠਾਨਕੋਟ ਅਮਿਤ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬਾਹਰਵੀਂ ਅਤੇ ਮੈਟ੍ਰਿਕ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਜਿਲ੍ਹੇ ਵਿੱਚ ਬਣਾਏ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ `ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 28 ਫਰਵਰੀ 2017 ਤੋਂ ਲਾਗੂ ਹੋ ਕੇ 29 ਮਾਰਚ 2017 ਤੱਕ ਲਾਗੂ ਰਹਿਣਗੇ।
ਇਕ ਹੋਰ ਹੁਕਮ ਰਾਹੀਂ ਅਮਿਤ ਕੁਮਾਰ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਪਿੰਡ ਪਰਮਾਨੰਦ ਤੋਂ ਬੈਗੋਵਾਲ (ਤਾਰਾਗੜ੍ਹ) ਮਾਰਗ ਦੀ ਨਵੀਂ ਬਣੀ ਰੋਡ ਉਪਰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਅਤੇ ਦੁਪਹਿਰ 12 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਭਾਰੀ ਵਹੀਕਲਾਂ/ਟਰਾਲੇ ਜੋ ਕਰਸ਼ਰ ਇੰਡਸਟਰੀ ਨਾਲ ਸਬੰਧਤ ਹਨ `ਤੇ ਚੱਲਣ ਤੇ ਪੂਰਣ ਪਾਬੰਦੀ ਲਗਾਈ ਹੈ ਇਹ ਹੁਕਮ ਤਰੁੰਤ ਲਾਗੂ ਹੋ ਕੇ 17 ਅਪ੍ਰੈਲ 2017 ਤੱਕ ਲਾਗੂ ਰਹਿਣਗੇ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media