ਬਠਿੰਡਾ, 19 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਸੰਸਥਾ ਸਮਾਇਲ ਸਪੋਰਟ ਮੀ.ਆਈ ਲਵ ਐਜੂਕੇਸ਼ਨ ਸੁਸਾਇਟੀ ਗਰੀਬ ਝੱਗੀ ਝਪੜੀਆਂ ’ਚ ਰਹਿਣ ਵਾਲਿਆਂ ਬੱਚਿਆਂ ਲਈ ਇਕ ਨਵਾਂ ਉਪਰਾਲਾ ਕਰਨ ਜਾ ਰਹੀ ਹੈ ‘ਸਾਂਝਾ ਉਦਮ’ ਦੇ ਤਹਿਤ ਜਿਸ ਵਿਚ ਇਨ੍ਹਾਂ ਗਰੀਬ ਬੱਚਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।ਇਹ ਵਿਚਾਰ ਸਮਾਇਲ ਸੰਸਥਾ ਦੇ ਅਹੁੱਦੇਦਾਰਾਂ ਨੇ ਇਕ ਨਿੱਜੀ ਹੋਟਲ ਵਿਚ ਇਕ ਪ੍ਰੋਗਰਾਮ ਤਹਿਤ ਪ੍ਰਗਟ ਕੀਤੇ।
ਜਿਸ ਨੂੰ ਆਮ ਤੌਰ ’ਤੇ ਅਸੀਂ ਅਣਗੋਲਿਆਂ ਕਰ ਜਾਂਦੇ ਹਾਂ ਸਾਂਝੇ ਉਦਮ ਦੇ ਤਹਿਤ ਸ਼ਹਿਰ ਵਾਸੀਆਂ, ਵਪਾਰੀਆਂ, ਦੁਕਾਨਦਾਰਾਂ ਦੀ ਮਦਦ ਨਾਲ ਗਰੀਬ ਬੱਚਿਆਂ ਦੇ ਪੜਾਈ ਦੇ ਸੁਪਨੇ ਸਾਕਾਰ ਕੀਤੇ ਜਾਣਗੇ ।ਇਸ ਉਪਰਾਲੇ ਨਾਲ ਸਮਾਜ ਦੇ ਦੱਬੇ ਕੁਚਲੇ ਤੇ ਗਰੀਬ ਵਰਗ ਨੂੰ ਉਪਰ ਚੁੱਕਣ ਵਿਚ ਆਮ ਜਨਤਾ ਦੇਵੇਗੀ ਸਮਾਇਲ ਦਾ ਸਾਥ।ਸਾਂਝਾ ਉਦਮ ਇਕ ਕਮਿਊਨਿਟੀ ਪ੍ਰੋਗਰਾਮ ਹੈ, ਜਿਸ ਵਿਚ ਇਕ ਪਾਸੇ ਬਿਜ਼ਨਸ ਕਲਾਸ ਨੂੰ ਗਾਹਕ ਪਹੁੰਚ ਕਰਨਗੇ ਤੇ ਦੂਜੇ ਪਾਸੇ ਇਸ ਉਦਮ ਨਾਲ ਗਰੀਬ ਬੱਚਿਆਂ ਦੀ ਮਦਦ ਵੀ ਹੋ ਸਕੇਗੀ ਤੇ ਇਹ ਸਭ ਬਿਲਕੁੱਲ ਸਾਫ਼ ਸਪਸ਼ਟ ਤੇ ਤਕਨਾਲੋਜੀ ਦੀ ਮਦਦ ਨਾਲ ਹੋਵਗਾ। ਜਿਸ ਲਈ ਸਾਂਝਾ ਉਦਮ ਦੀ ਪਬਲਿਕ ਐਪ ਅਤੇ ਮਰਚੈਂਟ ਐਪ ਕੰਮ ਕਰਨਗੀਆਂ।ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ‘ਚ ਅਚਾਰ ਥਾਵਾਂ ’ਤੇ ਚੱਲੇ ਸਮਾਇਲ ਦੇ ਇਵਨਿੰਗ ਕਲਾਸਜ਼ ਗਰੁੱਪ ਵਿਚ 300 ਦੇ ਕਰੀਬ ਬੱਚਿਆਂ ਦੀ ਸਿੱਖਿਆ ਅਤੇ ਸ਼ਹਿਰ ਵਾਸੀਆਂ ਨੂੰ ਮਿਲੇਗਾ ਆਨਲਾਇਨ ਸਸਤਾ ਸਮਾਨ, ਗਰੀਬ ਬੱਚਿਆਂ ਦੀ ਪੜਾਈ ਦਾ ਖਰਚਾ ਚੁੱਕਣ ਦਾ ਮੌਕਾ ਮਿਲੇਗਾ।ਉਨ੍ਹਾਂ ਕਿਹਾ ਕਿ ਸੰਸਥਾ ਦੇ ਕਰੀਬ 30 ਬੱਚਿਆਂ ਦੀ ਪੜਾਈ ਲਈ ਸਪਾਂਸਰ ਕੀਤਾ ਜਾ ਚੁੱਕਿਆ ਹੈ ਅਤੇ ਭਵਿੱਖ ਵਿਚ ਇਨ੍ਹਾਂ ਬੱਚਿਆਂ ਲਈ ਹੀ ‘ ਸਾਂਝਾ ਉਦਮ’ ਕੀਤਾ ਜਾ ਰਿਹਾ ਹੈ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media