ਬਠਿੰਡਾ, 19 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਵਿਚ ਇਕ ਪ੍ਰੋਗਰਾਮ ਤਹਿਤ ਬੱਚਿਆਂ ਨੇ ਆਪਣੇ ਆਪਣੇ ਹੁਨਰ ਨੂੰ ਦਿਖਾਏ ਕੇ ਸਭ ਸੋਰਤਿਆਂ ਦਾ ਮਨ ਮੋਹ ਲਿਆ।ਇਹ ਹੁਨਰ ਪ੍ਰਤੀਯੋਗਤਾ ਹੈਲੇਨ ਕੇਲਰ ਐਕਾਡਮੀ ਵਲੋਂ ਕਰਵਾਈ ਗਈ। ਜੋ ਕਿ ਦੂਜਿਆਂ ਬੱਚਿਆਂ ਲਈ ਮੋਟੀਵੈਸ਼ਨ ਦਾ ਸੋਰਤ ਬਣੇ। ਐਕਡਮੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੇ ਪਿਛਲੇ ਸਾਲ 31ਜਨਵਰੀ 2016 ਹੋਈ ਪ੍ਰਤੀਯੋਗਤਾ ਦੇ ਰਿਕਾਰਡ ਤੋੜੇ ਅਤੇ ਛੇ ਵਿਸ਼ਵ ਰਿਕਾਰਡ ਬਣੇ।
ਇਸ ਬਾਰੇ ਉਨ੍ਹਾਂ ਕਿਹਾ ਕਿ ਅੱਜ ਕਲ੍ਹ ਦੇ ਬੱਚੇ ਕਾਫ਼ੀ ਸਮਝਦਾਰ ਤੇ ਕਾਫ਼ੀ ਸਮਾਰਟ ਹੋ ਗਏ ਹਨ।ਇਸ ਪ੍ਰੋਗਰਾਮ ਵਿਚ ਦੋ ਨਵੇਂ ਰਿਕਾਰਡ ਅਤੇ ਦੋ ਪੁਰਾਣੇ ਟੁੱਟੇ। ਅੱਜ ਦੀ ਪ੍ਰਤੀਯੋਗਤਾ ਵਿਚ ਅਸਮਾਨ ਕੌਰ ਬਾਜਵਾ ਲੜਕੀ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਇਕ ਮਿੰਟ ਵਿਚ 95 ਗੇਂਦਾਂ ਦੇ ਰੰਗ ਦੱਸ ਕੇ ਪਿਛਲਾ ਰਿਕਾਰਡ ਤੋੜਿਆ। ਦੂਜਾ ਲੜਕੀ ਖੁਸ਼ਮਨਪ੍ਰੀਤ ਕੌਰ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਇਕ ਮਿੰਟ ਵਿਚ ਤਾਸ਼ ਦੇ 152 ਪੱਤਿਆਂ ਦੇ ਰੰਗ ਦੱਸ ਕੇ ਨਵਾ ਰਿਕਾਰਡ ਬਣਾਇਆ। ਤੀਜੇ ਬੱਚੇ ਭਵਾਨੀ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਮੋਬਾਇਲ `ਤੇ 2.38 ਮਿੰਟ ਤੱਕ ਗੇਮ ਖੇਡ ਕੇ ਸਭ ਨੂੰ ਹੈਰਾਨ ਕੀਤਾ ਤੇ ਨਵਾਂ ਰਿਕਾਰਡ ਬਣਾਇਆ ਅਤੇ ਚੌਥੇ ਬੱਚੇ ਸਿਮਰਨ ਤੰਵਰ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਇਕ ਨਿਊਜ਼ ਪੇਪਰ ਨੂੰ ਛੂਹ ਕੇ ਇਕ ਮਿੰਟ ਵਿਚ 18 ਸਬਦ ਲਿਖੇ ਜੋ ਕਿ ਬਿਲਕੁਲ ਹੀ ਬਾਰੀਕ ਸਬਦ ਸਨ। ਆਈ ਮੇਮੋਰੀ ਸਕੂਲ ਦੇ ਚੇਅਰਮੈਨ ਮੰਗਲ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਬੇਸਿਕ ਲੈਵਲ ਐਡਵਾਂਸ ਕਰ ਲਿਆ ਹੈ ਜੋ ਕਿ ਛੇ ਮਹੀਨਿਆਂ ਦਾ ਹੁੰਦਾ ਹੈ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਵਿਚ ਸੀ.ਜੀ ਐਮ ਮੈਡਮ ਅਮਿਤ ਕੌਰ, ਰਣਜੀਤ ਸਿੰਘ ਜਲਾਲ, ਪ੍ਰਿੰਸੀਪਲ ਗੋਸੁਆਮੀ, ਰਾਧੇਸ਼ਾਮ ਆਦਿ ਹਾਜ਼ਰ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media