
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ- ਗੁਰਮੀਤ ਸੰਧੂ)- ਸਨਅੱਤੀ ਸ਼ਹਿਰ ਲੁਧਿਆਣਾ ਦੇ ਦਿਹਾਤੀ ਕਸਬਾ ਰਾਏਪੁਰ ਵਿਖੇ ਸੰਪੰਨ ਹੋਈਆਂ ਮਿੰਨੀ ਓਲੰਪਿਕ ਬਹੁ ਖੇਡਾਂ ਦੇ ਦੋਰਾਨ ਤਹਿਸੀਲ ਅਜਨਾਲਾ ਦੇ ਪਿੰਡ ਥੋਬਾ ਨਾਲ ਸਬੰਧਤ ਸੇਵਾਮੁਕਤ ਹੈਡ ਮਾਸਟਰ ਅਜੀਤ ਸਿੰਘ ਰੰਧਾਵਾ ਨੇ ਲਗਾਤਾਰ 5ਵੀਂ ਵਾਰ 100 ਮੀਟਰ ਰੇਸ ਵਿਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ।ਇਸ ਤੋਂ ਪਹਿਲਾਂ ਮਾਸਟਰਜ਼ ਐਥਲੈਟਿਕਸ ਏਸ਼ੀਅਨ ਚੈਂਪੀਅਨਸ਼ਿਪ ਮਲੇਸ਼ੀਆ ਵਿਖੇ ਵੀ ਇਸ ਖਿਡਾਰੀ ਨੇ ਇਸੇ ਤਰ੍ਹਾਂ ਦੀ ਜਿੱਤ ਬਰਕਾਰਾ ਕਰਨ ਤੋਂ ਬਾਅਦ ਹੁਣ ਵਰਲਡ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵੀ ਮੱਲਾਂ ਮਾਰਨ ਦੀ ਸਮਰੱਥਾ ਰੱਖਦੇ ਹਨ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਅੰਤਰਾਸ਼ਟਰੀ ਮਾਸਟਰਜ਼ ਐਥਲੈਟਿਕਸ ਅਵਤਾਰ ਸਿੰਘ ਪੀਪੀ ਨੇ ਦੱਸਿਆ ਕਿ ਅਜੀਤ ਸਿੰਘ ਰੰਧਾਵਾ ਨੇ ਕਈ ਮਾਸਟਰ ਐਥਲੈਟਿਕਸ ਖੇਡਾਂ ਦੇ ਵਿਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹ੍ਹਾ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਨਾਲ ਸਬੰਧਤ ਇਸ ਖਿਡਾਰੀ ਕੋਲੋਂ ਖੇਡ ਖੇਤਰ ਨੂੰ ਅਜੇ ਵੀ ਬਹੁਤ ਸਾਰੀਆਂ ਆਸਾਂ ਹਨ।ਅਜੀਤ ਸਿੰਘ ਰੰਧਾਵਾ ਨੇ ਆਪਣੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਭਵਿੱਖ ਵਿਚ ਹੋਰ ਵੀ ਬੇਹਤਰ ਕਾਰਗੁਜਾਰੀ ਦਿਖਾਉਣ ਦਾ ਅਹਿਦ ਲਿਆ।ਅੰਮ੍ਰਿਤਸਰ ਪੁੱਜਣ ਤੇ ਅਜੀਤ ਸਿੰਘ ਰੰਧਾਵਾ ਦਾ ਇੰਟਰਨੈਸ਼ਨਲ ਐਥਲਿਟ ਏਐਸਆਈ. ਹਰਜੀਤ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਪੀਪੀ, ਜਗਮੋਹਨ ਕੁਮਾਰ ਰੇਲਵੇ ਆਦਿ ਦੇ ਵਲੋਂ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉਥੇ ਟਰੈਕ ਸੂਟ, ਕਿੱਟ ਅਤੇ ਬੂਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media