Monday, July 27, 2026

ਕਰਾਟੇ ਕੈਂਪ ਦੋਰਾਨ ਜੇਤੂ ਰਹੀਆਂ ਖਿਡਾਰਣਾਂ ਰਮਸਾ ਵਲੋਂ ਸਨਮਾਨਿਤ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ- ਗੁਰਮੀਤ ਸੰਧੂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਵਿਖੇ ਰਮਸਾ ਅਧੀਨ ਚੱਲ ਰਹੇ 40 ਦਿਨਾਂ ਕਰਾਟੇ ਟਰੇਨਿੰਗ ਕੈਂਪ ਦੀ ਸਮਾਪਤੀ ਉਪਰੰਤ ਚੁਣੀਆਂ ਗਈਆਂ 16 ਖਿਡਾਰਣਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੀਆਂ ਖਿਡਾਰਣਾਂ ਨੂੰ ਰਮਸਾ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਵਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।PPN1902201713

ਵਿਦਿਆਰਥੀਆਂ ਨੂੰ ਜਲ ਪਾਣ ਕਰਵਾਉਣ ਤੋਂ ਇਲਾਵਾ ਰਾਸ਼ਟਰੀ ਕੋਚ ਕਰਨ ਕੁਮਾਰ ਨੂੰ ਵੀ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪ੍ਰਿੰ: ਲਕਸ਼ਮੀ ਦੇਵੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥਣਾਂ ਨੂੰ ਆਤਮ ਰੱਖਿਆ ਤੇ ਖੇਡ ਖੇਤਰ ਦੇ ਵਿਚ ਮੋਹਰੀ ਰਹਿਣ ਦੇ ਲਈ ਕਰਾਟੇ ਖੇਡ ਦੀ ਸਿੱਖਿਆ ਲੈਣੀ ਬਹੁਤ ਜਰੂਰੀ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਸਕੂਲ ਵਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਰਮਿੰਦਰ ਕੋਰ, ਡੀ.ਪੀ ਬਲਜੀਤ ਸਿੰਘ, ਕੋਚ ਰਾਜਕੁਮਾਰ ਸਾਹੂ, ਕਾਮਨਾ, ਸੀਮਾ ਅਤੇ ਸ਼ਕਤੀ ਆਦਿ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply